Popular posts on all time redership basis

Monday, 4 June 2012

ਵਰਤਾਰਾ ਇਕ ਨਿੱਤ ਦਾ - ਜਗਮੋਹਨ ਸਿੰਘ

ਵਰਤਾਰਾ ਇਕ ਨਿੱਤ ਦਾ
ਅਖਾਂ ਸਾਹਵੇਂ ਵਰਤਦਾ

ਪਿੱਠ ਇਕ ਝੁਕੀ ਹੋਈ
ਮੁੱਕਾ ਇਕ ਤਣਿਆ ਹੋਇਆ
ਤਾਬੜ ਤੋੜ ਵਰਸਦਾ

ਪੱਗ ਇਕ ਗਰੀਬ ਦੀ
ਹੱਥ ਜਬਰਦਸਤ ਦੇ
ਖਸਦੇ ਤੇ ਰੋਲਦੇ

ਚੁੰਨੀ ਇਕ ਮਾਸੂਮ ਦੀ
ਕੁੱਤਾ ਪਿਆ ਖਿਚਦਾ
ਖਚਰੀ ਹਾਸੀ ਹੱਸਦਾ

ਬੰਦਾ ਇਕ ਖ਼ੁਦਗਰਜ਼ ਜਿਹਾ
ਮੈਂ ਕੀ ਲੈਣਾਂ! ਮੈਂ ਕੀ ਲੈਣਾਂ!!
ਉਚਰਦਾ
ਉਚਰਦਾ ਤੇ ਖਿਸਕਦਾ

No comments:

Post a Comment