Popular posts on all time redership basis

Saturday, 2 June 2012

ਇਤਿਹਾਸ - ਜਗਮੋਹਨ ਸਿੰਘ

ਕੋਸ਼ਿਸ਼
ਕਰਦਾ ਰਿਹੈ
ਬਹੁਤ ਦੇਰ
ਹਿੰਮਤ ਸਿੰਘ
ਕਿ
ਕਿਸੇ ਕੰਮ ਧੰਦੇ ਲੱਗੇ
ਚਾਰ ਪੈਸੇ ਆਉਣ
ਜ਼ਿੰਦਗੀ ਨੂੰ ਅਰਥ ਮਿਲੇ
ਸਾਰਥਕਤਾ ਦਾ ਅਹਿਸਾਸ ਹੋਵੇ

ਦੌੜ-ਭੱਜ
ਬਹੁਤ ਕੀਤੀ ਹੈ ਉਸਨੇ
ਨੌਕਰੀ ਲਈ,
ਨਿਵਿਆ ਵੀ
ਮਿੰਨਤਾਂ ਵੀ ਕੀਤੀਆਂ
ਪੈਸੇ ਵੀ ਖਰਚੇ
ਸਿਫ਼ਾਰਸ਼ਾਂ ਵੀ ਲਾਈਆਂ
ਕਿਸੇ ਕੰਮ ਨਾ ਆਈਆਂ
ਕੋਈ ਨੌਕਰੀ ਨਹੀਂ ਮਿਲੀ
ਛੋਟੀ-ਮੋਟੀ ਵੀ ਨਹੀਂ

ਲੇਟ ਗਿਆ
ਮੰਜੇ ਤੇ
ਨਿਰਾਸ਼ ਹਿੰਮਤ ਸਿੰਘ
'ਇੰਝ ਵੀ ਕਿਵੇਂ ਸਰੂ'
ਬੋਲਿਆ ਕੋਈ
ਉਹਦੇ ਅੰਦਰੋਂ ਹੀ
ਉੱਠਿਆ ਹਿੰਮਤ ਸਿੰਘ
ਲਾਹ ਸੁੱਟੀ ਨਿਰਾਸ਼ਾ
ਛੱਡਿਆ ਜੈਕਾਰਾ
ਚਾਕੂ ਤਿੱਖਾ ਕਰ ਰਿਹੈ
ਇਸ ਵੇਲੇ
ਉਹ
ਗ਼ਜ਼ਬ ਦਾ
ਜਾਹੋ-ਜਲਾਲ ਹੈ
ਮੂੰਹ ਤੇ ਉਸਦੇ,
ਉਡੀਕ ਰਿਹੈ
ਦੂਰ ਕਿਤੇ
ਉਸਨੂੰ
ਇਕ ਬੰਦਾ,
ਜੋ ਵੇਚਦਾ ਤਾਂ ਖ਼ਾਬ ਹੈ
ਮੁਫ਼ਤ ਦੇਂਦਾ ਹੈ
ਏ.ਕੇ. ਸੰਤਾਲੀ.

.................................................- ਜਗਮੋਹਨ ਸਿੰਘ

No comments:

Post a Comment