Popular posts on all time redership basis

Monday, 28 May 2012

ਕਾਫ਼ੀ - ਜਾਵੇਦ ਜ਼ੱਕੀ

ਸਭ ਫਿਕੇ ਚੋਲੇ ਲਾਹ ਅੜੀਏ
ਰੰਗ ਰਤੜੇ ਮਨ ਰੰਗਵਾ ਅੜੀਏ

ਰੁਤ ਸਾਵਨ ਮੇਘ ਮਲਹਾਰਾਂ ਦੀ
ਹਰੀਅਲ ਹਰੀਅਲ ਸ਼ਹਿਕਾਰਾਂ ਦੀ
ਸਿੱਕ ਚਾਹ ਕੇ ਸਜਣ ਯਾਰਾਂ ਦੀ
ਜ਼ਾਹਰ ਬਾਤਨ ਭੁਲ ਜਾ ਅੜੀਏ
ਰੰਗ ਰਤੜੇ ਮਨ ਰੰਗਵਾ ਅੜੀਏ

ਰੰਗ ਇਸ਼ਕ ਨਮਾਜ਼ ਸਵਲੜੇ ਨੇ
ਤਨ ਦਰਦ ਹਜ਼ਾਰ ਅਵਲੜੇ ਨੇ
ਬਿਨ ਇਸ਼ਕ ਦੇ ਰਾਹ ਕਵਲੜੇ ਨੇ
ਮੱਦ ਨੈਣਾਂ ਦਾ ਛਿੜਕਾ ਅੜੀਏ
ਰੰਗ ਰਤੜੇ ਮਨ ਰੰਗਵਾ ਅੜੀਏ

ਹੱਦ ਇਸ਼ਕ ਦੀ , ਅੰਤ ਅਥਾਹ ਕਾਈ ਨਹੀਂ
ਰਾਹ ਟੁਰਦਿਆਂ ਮੁਕਦੀ ਰਾਹ ਕਾਈ ਨਹੀਂ
ਜਗ ਵਸਦੇ ਨੂੰ ਪਰਵਾਹ ਕਾਈ ਨਹੀਂ
ਪਰ ਇਹ ਵੀ ਭਾਰਾ ਚਾ ਅੜੀਏ
ਰੰਗ ਰਤੜੇ ਮਨ ਰੰਗਵਾ ਅੜੀਏ.

...................................................- ਜਾਵੇਦ ਜ਼ੱਕੀ

No comments:

Post a Comment