ਜਿੰਦਗੀ, ਹਾਏ ਮਿਰੀ
ਗੰਦਗੀ ਨਾਲ ਭਰੀ,
ਔਤਰ ਪਈ ਜਾਂਦੀ ਏ, ਕਿਸੇ ਕਾਰੇ ਲਾ ਦੇ.
ਰੁੱਖ ਜਿਹਾ ਬੁੱਸਾ ਜਿਹਾ
ਗਿੱਲਾ ਜਿਹਾ ਗਲਿਆ ਜਿਹਾ,
ਜੀਵਨ ਪਿਆ ਜਾਂਦਾ ਈ, ਕਿਸੇ ਆਹਰੇ ਲਾ ਦੇ
ਬਣ ਵਿਚ ਇਕੱਲੜੀ ਹਾਂ
ਬੇਲੀ ਨਾ ਸਾਥੀ ਕੋਈ
ਔਝੜ ਪਈ ਜਾਂਦੀ ਨੂੰ ਰਸਤਾ ਹੀ ਦਿਖਾ ਦੇ
ਬਾਵਲ ਜਿਹੀ ਹੋਈ ਨੂੰ
ਜੀਵੰਦੜੀ ਮੋਈ ਨੂੰ,
ਅਫੱਲ ਟੁਰੀ ਜਾਂਦੀ ਨੂੰ, ਫੱਲਦਾਰ ਬਣਾ ਦੇ.
ਨਾ ਰਹਿ ਗਈ ਏਧਰ ਦੀ
ਨਾ ਹੋ ਰਹੀ ਓਧਰ ਦੀ,
ਡਿੱਕੋ-ਡੋਲੇ ਖਾਨੀ ਆਂ, ਆ, ਠਾਹਰ ਰਤਾ ਦੇ.
ਸੁਖ ਦਾ ਕੋਈ ਸਾਹ ਨਹੀਂ
ਨਿਕਲਦੀ ਆਹ ਨਹੀਂ
ਇਸ ਦੁਖੀਏ ਜੀਵਨ ਦਾ, ਕੋਈ ਰਾਜ਼ ਬਤਾ ਦੇ.
ਅਛੂਤ ਅਪਵਿਤ੍ਰ ਹਾਂ
ਨੇੜੇ ਨਾ ਢੁਕ ਸਕਦੀ,
ਬਾਟਾ ਨਹੀਂ, ਨਾ ਹੀ ਸਹੀ, ਬੁੱਕ ਨਾਲ ਪਿਆ ਦੇ.
ਮੈਂ ਰਾਹੋਂ ਭਟਕੀ ਨੂੰ
ਮਲ੍ਹਿਆਂ ਵਿਚ ਫਾਥੀ ਨੂੰ
ਡਰ ਭਉ ਪਿਆ ਲਗਦਾ ਈ, ਨਿਰਭਉ ਬਣਾ ਦੇ
ਸੁਝਦਾ ਕੁਝ ਬੁਝਦਾ ਨਹੀਂ,
ਤੇਰੀ ਹਾਂ, ਬੌਰੀ ਹਾਂ,
ਰੋਗ ਮਿਟੇ ਜਾਣ ਜਿਵੇਂ, ਉਹ ਦਾਰੂ ਦੁਆ ਦੇ
ਨ੍ਹੇਰੇ ਘੁਪ-ਘੇਰੇ ਵਿਚ
ਅੰਨ੍ਹੀ ਦੇ ਡੇਰੇ ਵਿਚ
ਚਾਨਣ ਜੋ ਕਰ ਦੇਵੇ, ਉਹ ਨੂਰ ਦਿਖਾ ਦੇ
ਤੋਲਿਆ ਈ, ਜੋਖਿਆ ਈ,
ਕਿਸੇ ਕਾਰ ਨਹੀਂ ਜੋਗਾ,
ਜੀਵਨ ਨਹੀਂ, ਨਾ ਹੀ ਸਹੀ,
ਮਰਨਾ ਤਾਂ ਸਿਖਾ ਦੇ !
.................... ਡਾ. ਦੀਵਾਨ ਸਿੰਘ ਕਾਲੇ ਪਾਣੀ
Anthology of Punjabi poems by diverse authors / ਵੱਖੋ-ਵੱਖ ਪੰਜਾਬੀ ਕਵੀਆਂ ਦੀਆਂ ਕਵਿਤਾਵਾਂ ਦਾ ਸੰਗ੍ਰਿਹ
Popular posts on all time redership basis
-
Bhai Veer Singh (1872-1957) was a poet of mysticism. He wrote in Punjabi. His poem ਕੰਬਦੀ ਕਲਾਈ is being presented with English translation b...
-
ਜਿਨ੍ਹਾਂ ਉਚਿਆਈਆਂ ਉੱਤੇ ਬੁੱਧੀ ਖੰਭ ਸਾੜ ਢੱਠੀ ਮੱਲੋ ਮੱਲੀ ਉਥੇ ਦਿਲ ਮਾਰਦਾ ਉਡਾਰੀਆਂ ਪ੍ਯਾਲੇ ਅਣਡਿਠੇ ਨਾਲ ਬੁੱਲ ਲਗ ਜਾਣ ਉਥੇ ਰਸ ਤੇ ਸਰੂਰ ਚੜ੍ਹੇ ਝੂਮਾਂ ਆਉਣ ...
-
੧ ਦੁਨੀਆਂ ਵਿਚ ਕੌਣ ਜਿਹੜਾ ਅੱਖ ਉਘਾੜ ਮੇਰੇ ਵਲ ਦੇਖ ਸਕੇ, ਮੈਂ ਨੰਗਾ ਜਲਾਲ ਹਾਂ. ਸੂਰਜ ਦੇਖ ਮੈਨੂੰ ਚੰਨ ਵਾਂਗ ਪੀਲਾ ਪੈਂਦਾ, ਮੈਂ ਉਹ ਪ੍ਰਕਾਸ਼ ਹਾਂ ਜਿਸ ਦਾ ਟੁ...
-
ਖ਼ਨਗਾਹੀ ਦੀਵਾ ਬਾਲਦੀਏ, ਕੀ ਲੋਚਦੀਏ? ਕੀ ਭਾਲਦੀਏ ? ਕੀ ਰੁੱਸ ਗਿਆ ਤੇਰਾ ਢੋਲ ਕੁੜੇ? ਯਾਂ ਸਖਣੀ ਤੇਰੀ ਝੋਲ ਕੁੜੇ ਯਾਂ ਸਰਘੀ ਵੇਲੇ ਤੱਕਿਆ ਈ ਕੋਈ ਡਾਢਾ ਭੈੜਾ ਸੁਫਨਾ...
-
ਇਸ ਨਗਰੀ ਤੇਰਾ ਜੀ ਨਹੀਂ ਲੱਗਦਾ ਇਕ ਚੜ੍ਹਦੀ ਇਕ ਲਹਿੰਦੀ ਹੈ ਤੈਨੂੰ ਰੋਜ਼ ਉਡੀਕ ਖ਼ਤਾਂ ਦੀ ਸਿਖ਼ਰ ਦੁਪਹਿਰੇ ਰਹਿੰਦੀ ਹੈ ਇਕ ਖਤ ਆਵੇ ਧੁੱਪ ਦਾ ਲਿਖਿਆ ਮਹਿੰਦੀ ਰੰਗੇ ਪ...
-
ਉਦਾਸ ਵਕਤ 'ਚ ਮੈਂ ਆਪਣੀ ਡਾਇਰੀ ਨ ਲਿਖੀ, ਸਫੇਦ ਸਫਿਆਂ ਤੇ ਮੈਂ ਮੈਲੀ ਜਿੰਦਗੀ ਨ ਲਿਖੀ..... ਲਿਖੀ ਕਿਤਾਬ ਤੇ 'ਆਤਮ ਕਥਾ' ਕਿਹਾ ਉਸ ਨੂੰ , ਪਰ ਉਸ ਕਿ...
-
ਇਕਨਾਂ ਨੂੰ ਘਿਉ ਖੰਡ ਨਾ ਮੈਦਾ ਭਾਵਈ ਬਹੁਤੀ ਬਹੁਤੀ ਮਾਇਆ ਚੱਲੀ ਆਵਈ ਇਕਨਾਂ ਨਹੀਂ ਸਾਗ ਅਲੂਣਾ ਪੇਟ ਭਰ ਵਜੀਦਾ ਕੌਣ ਸਾਹਿਬ ਨੂੰ ਆਖੇ ਅੰਞ ਨਹੀਂ ਅੰਞ ਕਰ
-
[ਪਰਸੰਗ: ਪੰਜਾਬ ਦੇ ਤ੍ਰਾਸਦੀ ਭਰੇ ਦਿਨਾਂ ਵਿਚ ਹੋਈਆਂ ਗੁੰਮਸ਼ੁਦਗੀਆਂ; ਸਮਰਪਨ: ਸ. ਜਸਵੰਤ ਸਿੰਘ ਖਾਲੜਾ] ਇਕ ਮਾਂ ਬਹੁਤ ਦੂਰ ਕਿਸੇ ਥਾਂ ਤੱਕ ਰਹੀ ਹੈ ਰਾਹ ਆਪਣੇ ਯ...
-
ਜੇ ਆਈ ਪੱਤਝੜ ਤਾਂ ਫੇਰ ਕੀ ਹੈ ਤੂੰ ਅਗਲੀ ਰੁੱਤ ‘ਚ ਯਕੀਨ ਰੱਖੀਂ ਮੈਂ ਲੱਭ ਕੇ ਕਿਤਿਓਂ ਲਿਆਉਨਾਂ ਕਲਮਾਂ ਤੂੰ ਫੁੱਲਾਂ ਜੋਗੀ ਜ਼ਮੀਨ ਰੱਖੀਂ ਕਿਸੇ ਵੀ ਸ਼ੀਸ਼ੇ ‘ਚ ਅਕਸ ਅਪਣ...
No comments:
Post a Comment