ਕੀੜੀ ਦੇ
ਪਿੱਛੇ ਪਿੱਛੇ ਤੁਰਨਾ....
ਘਾਹ ਦੀ ਪੱਤੀ
ਕੋਲ ਬੈਠ ਜਾਣਾ...
ਪਾਣੀ ਦੀ
ਬੂੰਦ ਵਰਗਾ ਮਨ ਕਰਨਾ....
ਮਿੱਟੀ ਦੀ ਡਲੀ
ਵਾਂਗ ਭੁਰਨਾ....
ਸੁੱਕੇ ਪੱਤੇ ਵਾਂਗ
ਝੜਨਾ ਤੇ ਉੱਡਣਾ....
ਹੇ ! ਕੁਦਰਤ ਮੇਹਰਬਾਨ
ਤੇਰੇ ਤੋਂ ਮੈਂ ਮੰਗਦਾਂ
ਬਸ ਇਹੋ ਜਿਹਾ ਕੁਝ
ਹੋਣ ਦਾ ਵਰਦਾਨ....
..................... - ਪਰਮਿੰਦਰ ਸੋਢੀ
No comments:
Post a Comment