Popular posts on all time redership basis

Wednesday, 2 May 2012

ਧਰਤੀਏ ਇਹ ਬਿਰਖ ਤੇਰੇ... - ਸੁਰਜੀਤ ਪਾਤਰ

ਧਰਤੀਏ ਇਹ ਬਿਰਖ ਤੇਰੇ ਸਾਜ਼ ਬਣਨਾ ਲੋਚਦੇ
ਤੇਰੀਆਂ ਧਾਤਾਂ ਬਹੁਤ ਸਾਜ਼ਾਂ ਦੀਆਂ ਤਾਰਾਂ ਬਣਨ

ਨਾ ਬਣੇ ਹਥਿਆਰ ਲੋਹਾ, ਬਸ ਬਣੇ ਔਜ਼ਾਰ ਹੀ
ਆਦਮੀ ਕਿਰਤੀ ਬਣੇ, ਆਸ਼ਕ ਤੇ ਸਿਰਜਣਹਾਰ ਹੀ

ਖਿੜਦੀਆਂ ਨੇ ਜਦ ਕਪਾਹਵਾਂ ਇਹ ਦੁਆਵਾਂ ਕਰਦੀਆਂ
ਹਾਏ ਨਾ ਬਣਨਾ ਪਵੇ ਹਤਿਆਰਿਆਂ ਦੀਆਂ ਵਰਦੀਆਂ

........................................... - ਸੁਰਜੀਤ ਪਾਤਰ

No comments:

Post a Comment