Popular posts on all time redership basis

Wednesday, 15 February 2012

ਸੱਜਰੇ ਫੁੱਲ ਦੀਆਂ ਮਹਿਕਾਂ ਵਰਗੇ - ਸੁਖਵਿੰਦਰ ਅੰਮ੍ਰਿਤ

ਸੱਜਰੇ ਫੁੱਲ ਦੀਆਂ ਮਹਿਕਾਂ ਵਰਗੇ
ਤੇਰੇ ਬੋਲ ਮੁਹੱਬਤਾਂ ਵਰਗੇ

ਕੁਝ ਦਿਲ ਹੀਰੇ , ਕੁਝ ਦਿਲ ਮੋਤੀ
ਕੁਝ ਦਿਲ ਖ਼ਾਰੇ ਹੰਝੂਆਂ ਵਰਗੇ

ਵਿਛੜ ਗਈਆਂ ਜਿਹਨਾਂ ਤੋਂ ਰੂਹਾਂ
ਉਹ ਤਨ ਹੋ ਗਏ ਕਬਰਾਂ ਵਰਗੇ

ਸਾਡਾ ਦਿਲ ਕੱਖਾਂ ਦੀ ਕੁੱਲੀ
ਉਹਦੇ ਬੋਲ ਨੇ ਚਿਣਗਾਂ ਵਰਗੇ

ਜਦ ਜੀ ਚਾਹੇ ਪਰਖ ਲਈਂ ਤੂੰ
ਸਾਡੇ ਜੇਰੇ ਬਿਰਖਾਂ ਵਰਗੇ

ਧੁੱਪਾਂ ਸਹਿ ਕੇ ਛਾਵਾਂ ਵੰਡਦੇ
ਰੁੱਖ ਵੀ ਸੱਜਣਾਂ ਮਿੱਤਰਾਂ ਵਰਗੇ

ਕੁਝ ਅਹਿਸਾਸ ਨੇ ਸ਼ੇਅਰ ਗ਼ਜ਼ਲ ਦੇ
ਕੁਝ ਅਣ-ਲਿਖੀਆਂ ਸਤਰਾਂ ਵਰਗੇ

...........................- ਸੁਖਵਿੰਦਰ ਅੰਮ੍ਰਿਤ

1 comment:

  1. ਬਾਕੀ ਸਭ ਤੇ ਠੀਕ ਹੈ ਪਰ ਇਹ
    "ਜਦ ਜੀ ਚਾਹੇ ਪਰਖ ਲਈਂ ਤੂੰ
    ਸਾਡੇ ਜੇਰੇ ਬਿਰਖਾਂ ਵਰਗੇ"
    ਅਤਿਕਥਨੀ ਲਗਦੀ ਹੈ।

    ReplyDelete