Popular posts on all time redership basis

Tuesday, 14 February 2012

ਦਿਲ ਦਾ ਕੀ ਏ - ਜਗਮੋਹਨ ਸਿੰਘ

ਦਿਲ ਦਾ ਕੀ ਏ
ਟੁੱਟਦਾ ਭਜਦਾ ਹੀ ਰਹਿੰਦੈ
ਮਿਹਣੇ ਉਲਾਂਭੇ ਸੁਣਦੈ
ਠੇਡੇ ਠੋਕਰਾਂ ਖਾਂਦੈ
ਗੱਲ-ਗੱਲ ਤੇ ਰੁਸਦੈ
ਤਨਹਾਈਆਂ ਸਹਿੰਦੈ
ਪਤਾ ਨਹੀਂ ਕਿਧਰ-ਕਿਧਰ ਘੁੰਮਦੈ
ਆਕਾਸ਼ ਪਤਾਲ ਗਾਹੁੰਦੈ
ਜਿੱਥੇ ਵੀ ਲੱਭਣ
ਮੁਹਬੱਤ ਦੇ ਦੋ ਬੋਲ
ਝੱਲਾ ਹੋ ਜਾਂਦੈ
ਸਭ ਕੁਝ ਲੁਟਾਉਂਦੈ
ਸਮਝਾਉਣ ਤੇ ਸਮਝਦਾ ਨਹੀਂ
ਆਪਣੀ ਹੀ ਪੁਗਾਉਂਦੈ
ਦਿਲ ਦਾ ਕੀ ਏ........

.........................- ਜਗਮੋਹਨ ਸਿੰਘ

1 comment: