ਘਰ
ਇੱਟਾਂ ਦੀਆਂ ਕੰਧਾਂ
ਨਹੀਂ ਹੁੰਦੇ
ਤੇ ਨਾ ਹੀ
ਲਕੜ ਦੀਆਂ ਬਾਰੀਆਂ ਤੇ ਬੂਹੇ
ਘਾਹ ਦੇ ਲਾਅਨ
ਕਿੰਨੀ ਵੀ ਤਰਤੀਬ ਨਾਲ ਕੱਟੇ ਹੋਣ
ਉਹ ਘਰ ਨਹੀਂ ਹੁੰਦੇ
ਘਰ ਵਿਚ ਤਾਂ ਭੈਣ-ਭਰਾ
ਕੰਧਾਂ ਹੁੰਦੀਆਂ ਹਨ
ਤੇ ਪਿਓ ਇਕ ਛੱਤ
ਘਾਹ ਫੂਸ ਦੀ ਹੋਵੇ
ਜਾਂ ਟਾਈਲਾਂ ਦੀ
ਤੇ ਮਾਂ ਦੀ ਮਮਤਾ
ਗਰਮੀਆਂ ਵਿਚ ਠੰਡ ਬਖਸ਼ਦੀ ਹੈ
ਤੇ ਸਰਦੀਆਂ ਵਿਚ ਨਿੱਘ
ਬੱਚੇ ਤਾਂ ਆਪਣੇ ਲਾਏ ਪਲਾਂਟ ਹੁੰਦੇ ਹਨ
ਤੇ ਸਾਰੀ ਇਕਾਈ
ਇਕ ਘਰ ਹੁੰਦਾ ਹੈ
ਤੇ ਜਦੋਂ ਵੀ ਹਾਲਾਤ ਦੀ ਨ੍ਹੇਰੀ ਵਗਦੀ ਹੈ
ਤੇ ਝੱਖੜ ਝੁੱਲਦੇ ਹਨ
ਛੱਤ ਉਡ ਜਾਂਦੀ ਹੈ
ਤੇ ਕੰਧਾਂ ਢਹਿ ਜਾਂਦੀਆਂ ਹਨ
ਮਾਂ ਆਪਦੀ ਮਮਤਾ ਦੀ
ਗਠੜੀ ਲਪੇਟ ਕੇ
ਦੂਰ ਅਣ-ਦੇਖੇ ਦੇਸ਼
ਅੱਖਾਂ ਮੀਟ ਕੇ ਤੁਰ ਜਾਂਦੀ ਹੈ
ਤੇ ਬੱਚੇ, ਸੱਤਾਂ ਸਮੁੰਦਰਾਂ ਤੋਂ ਪਾਰ
ਮਿੱਤਰ ਪਿਆਰਿਆਂ ਦੀ
ਗੋਦੀ ਵਿਚ ਪਨਾਹ ਲੈਂਦੇ ਹਨ
ਉਦੋਂ ਘਰ ਖੰਡਰ ਹੋ ਜਾਂਦਾ ਹੈ
ਕੰਧਾਂ ਬੂਹੇ ਬਾਰੀਆਂ
ਤੇ ਘਾਹ ਦਿਆਂ ਲਾਅਨਾਂ ਤੇ
’ਫਾਰ ਸੇਲ
ਦੇ ਫੱਟੇ ਲੱਗ ਜਾਂਦੇ ਹਨ
............................................................... - ਜੋਗਿੰਦਰ ਸ਼ਮਸ਼ੇਰ
Anthology of Punjabi poems by diverse authors / ਵੱਖੋ-ਵੱਖ ਪੰਜਾਬੀ ਕਵੀਆਂ ਦੀਆਂ ਕਵਿਤਾਵਾਂ ਦਾ ਸੰਗ੍ਰਿਹ
Popular posts on all time redership basis
-
Bhai Veer Singh (1872-1957) was a poet of mysticism. He wrote in Punjabi. His poem ਕੰਬਦੀ ਕਲਾਈ is being presented with English translation b...
-
ਜਿਨ੍ਹਾਂ ਉਚਿਆਈਆਂ ਉੱਤੇ ਬੁੱਧੀ ਖੰਭ ਸਾੜ ਢੱਠੀ ਮੱਲੋ ਮੱਲੀ ਉਥੇ ਦਿਲ ਮਾਰਦਾ ਉਡਾਰੀਆਂ ਪ੍ਯਾਲੇ ਅਣਡਿਠੇ ਨਾਲ ਬੁੱਲ ਲਗ ਜਾਣ ਉਥੇ ਰਸ ਤੇ ਸਰੂਰ ਚੜ੍ਹੇ ਝੂਮਾਂ ਆਉਣ ...
-
੧ ਦੁਨੀਆਂ ਵਿਚ ਕੌਣ ਜਿਹੜਾ ਅੱਖ ਉਘਾੜ ਮੇਰੇ ਵਲ ਦੇਖ ਸਕੇ, ਮੈਂ ਨੰਗਾ ਜਲਾਲ ਹਾਂ. ਸੂਰਜ ਦੇਖ ਮੈਨੂੰ ਚੰਨ ਵਾਂਗ ਪੀਲਾ ਪੈਂਦਾ, ਮੈਂ ਉਹ ਪ੍ਰਕਾਸ਼ ਹਾਂ ਜਿਸ ਦਾ ਟੁ...
-
ਖ਼ਨਗਾਹੀ ਦੀਵਾ ਬਾਲਦੀਏ, ਕੀ ਲੋਚਦੀਏ? ਕੀ ਭਾਲਦੀਏ ? ਕੀ ਰੁੱਸ ਗਿਆ ਤੇਰਾ ਢੋਲ ਕੁੜੇ? ਯਾਂ ਸਖਣੀ ਤੇਰੀ ਝੋਲ ਕੁੜੇ ਯਾਂ ਸਰਘੀ ਵੇਲੇ ਤੱਕਿਆ ਈ ਕੋਈ ਡਾਢਾ ਭੈੜਾ ਸੁਫਨਾ...
-
ਇਸ ਨਗਰੀ ਤੇਰਾ ਜੀ ਨਹੀਂ ਲੱਗਦਾ ਇਕ ਚੜ੍ਹਦੀ ਇਕ ਲਹਿੰਦੀ ਹੈ ਤੈਨੂੰ ਰੋਜ਼ ਉਡੀਕ ਖ਼ਤਾਂ ਦੀ ਸਿਖ਼ਰ ਦੁਪਹਿਰੇ ਰਹਿੰਦੀ ਹੈ ਇਕ ਖਤ ਆਵੇ ਧੁੱਪ ਦਾ ਲਿਖਿਆ ਮਹਿੰਦੀ ਰੰਗੇ ਪ...
-
ਉਦਾਸ ਵਕਤ 'ਚ ਮੈਂ ਆਪਣੀ ਡਾਇਰੀ ਨ ਲਿਖੀ, ਸਫੇਦ ਸਫਿਆਂ ਤੇ ਮੈਂ ਮੈਲੀ ਜਿੰਦਗੀ ਨ ਲਿਖੀ..... ਲਿਖੀ ਕਿਤਾਬ ਤੇ 'ਆਤਮ ਕਥਾ' ਕਿਹਾ ਉਸ ਨੂੰ , ਪਰ ਉਸ ਕਿ...
-
ਇਕਨਾਂ ਨੂੰ ਘਿਉ ਖੰਡ ਨਾ ਮੈਦਾ ਭਾਵਈ ਬਹੁਤੀ ਬਹੁਤੀ ਮਾਇਆ ਚੱਲੀ ਆਵਈ ਇਕਨਾਂ ਨਹੀਂ ਸਾਗ ਅਲੂਣਾ ਪੇਟ ਭਰ ਵਜੀਦਾ ਕੌਣ ਸਾਹਿਬ ਨੂੰ ਆਖੇ ਅੰਞ ਨਹੀਂ ਅੰਞ ਕਰ
-
[ਪਰਸੰਗ: ਪੰਜਾਬ ਦੇ ਤ੍ਰਾਸਦੀ ਭਰੇ ਦਿਨਾਂ ਵਿਚ ਹੋਈਆਂ ਗੁੰਮਸ਼ੁਦਗੀਆਂ; ਸਮਰਪਨ: ਸ. ਜਸਵੰਤ ਸਿੰਘ ਖਾਲੜਾ] ਇਕ ਮਾਂ ਬਹੁਤ ਦੂਰ ਕਿਸੇ ਥਾਂ ਤੱਕ ਰਹੀ ਹੈ ਰਾਹ ਆਪਣੇ ਯ...
-
ਜੇ ਆਈ ਪੱਤਝੜ ਤਾਂ ਫੇਰ ਕੀ ਹੈ ਤੂੰ ਅਗਲੀ ਰੁੱਤ ‘ਚ ਯਕੀਨ ਰੱਖੀਂ ਮੈਂ ਲੱਭ ਕੇ ਕਿਤਿਓਂ ਲਿਆਉਨਾਂ ਕਲਮਾਂ ਤੂੰ ਫੁੱਲਾਂ ਜੋਗੀ ਜ਼ਮੀਨ ਰੱਖੀਂ ਕਿਸੇ ਵੀ ਸ਼ੀਸ਼ੇ ‘ਚ ਅਕਸ ਅਪਣ...
Dear Jagmohan,
ReplyDeleteReally a great blog. It is exciting to see a blog written in Punjabi.
Presently read my message and you can understand that I am presently occupied in elections.
I am BJP-SAD Candidate from Ludhiana West for Punjab Assembly Election for which polling will be held on January 30, 2012.
I request you to link to my blog at www.rajinderbhandari.blogspot.com
Kindly vote and support me. I request you to use your expertise with computer and internet to promote my messages to reach the voters.
I apologize if you consider my message as an intrusion.
Prof Rajinder Bhandari