Popular posts on all time redership basis

Saturday, 10 December 2011

ਖ਼ੈਰ ਖ਼ਾਹੋ ! ਦੋਸਤੋ ..... - ਜਗਤਾਰ

ਖ਼ੈਰ ਖ਼ਾਹੋ ! ਦੋਸਤੋ ! ਚਾਰਾਗਰੋ !
ਰੋ ਕੇ ਮੇਰੀ ਵਾਟ ਨਾ ਖੋਟੀ ਕਰੋ !

ਫੇਰ ਮਕਤਲ ’ਚੋਂ ਬੁਲਾਵਾ ਆ ਗਿਐ
ਜਸ਼ਨ ਕੋਈ ਇਸ ਖ਼ੁਸ਼ੀ ਦੇ ਪਲ ਕਰੋ

ਇਸ ਸਮੇਂ ਸਾਡੇ ’ਚ ਜੋ ਹਾਜ਼ਰ ਨਹੀਂ
ਜਾਮ ਉਸਦੇ ਨਾਮ ਦਾ ਵੀ ਇਕ ਭਰੋ

ਹੋ ਹੀ ਜਾਏਗੀ ਹਰੀ ਹਰ ਇਕ ਉਮੀਦ
ਬਿਰਖ ਵਾਂਗੂੰ ਪਰ ਜ਼ਰਾ ਧੀਰਜ ਧਰੋ

ਜ਼ਿੰਦਗੀ ’ਚੋਂ ਉਹ ਤਾਂ ਮਨਫ਼ੀ ਹੋ ਗਿਐ
ਰਕਮ ਮੇਰੇ ਨਾਮ, ਦਰਦ ਉਸਦਾ ਕਰੋ

................................. - ਜਗਤਾਰ

No comments:

Post a Comment