Popular posts on all time redership basis

Wednesday, 7 December 2011

ਸਹੀ ਹੈ..... - ਸੁਰਜੀਤ ਪਾਤਰ

ਸਹੀ ਹੈ ਮਾਲਕੋ, ਰਾਹਾਂ ਦੀ ਤਿਲਕਣ
ਗ਼ਲਤ ਸੀ ਮੇਰਿਆਂ ਪੈਰਾਂ ਦੀ ਥਿੜਕਣ

ਖ਼ਿਮਾ ਕਰਨਾ ਕਿ ਮੈਥੋਂ ਭੁੱਲ ਹੋ ਗਈ
ਬਿਨਾ ਪੁੱਛਿਆਂ ਹੀ ਕਰ ਦਿੱਤਾ ਮੈਂ ਚਾਨਣ

ਸਿਰਫ਼ ਇਕ ਮੈਂ ਹੀ ਤਾਂ ਚਿਹਰਾ ਹਾਂ ਮੈਲਾ
ਉਹ ਸਾਰੇ ਸ਼ੀਸ਼ਿਆਂ ਦੇ ਵਾਂਗ ਲਿਸ਼ਕਣ

ਜੋ ਸਾਡਾ ਹਾਲ ਪੁੱਛਣ ਦੁੱਖ ਪਛਾਨਣ
ਉਨਾਂ ਨੁੰ ਕਹਿ ਨਾ ਐਵੇਂ ਖ਼ਾਕ ਛਾਨਣ

ਨਹੀਂ ਪੁਗਦੀ ਕਦੇ ਵੀ ਜੀਂਦਿਆਂ ਨੂੰ
ਇਹ ਸਾਹਾਂ ਦੀ ਹਵਾਵਾਂ ਨਾਲ ਅਣਬਣ

ਜਿਨਾਂ ਖਾਤਰ ਸਾਂ ਹੁਣ ਤਕ ਉਮਰ ਕੈਦੀ
ਪਤਾ ਨਈਂ ਉਹ ਪਛਾਨਣ ਨਾ ਪਛਾਨਣ

ਬਹੁਤ ਦਿਨ ਹੋ ਗਏ ਹੋਈ ਨਾ ਛਣਛਣ
ਹੈ ਝਾਂਜਰ ਨਾਲ ਕੀ ਪੈਰਾਂ ਦੀ ਅਣਬਣ.

............................................................. - ਸੁਰਜੀਤ ਪਾਤਰ

No comments:

Post a Comment