Popular posts on all time redership basis

Wednesday, 12 October 2011

ਔਰਤ - ਜਗਮੋਹਨ ਸਿੰਘ

ਕੌਰਵ ਸਭਾ
ਰਾਵਣ ਸਭਾ
ਜਾਂ ਰਾਮ ਸਭਾ
ਅਪਮਾਨਿਤ ਹੀ
ਹੋਈ ਹੈ
ਔਰਤ
ਆਪਣਿਆਂ
ਬੇਗਾਨਿਆਂ ਹਥੋਂ
ਸਮਰਥ ਪਤੀਆਂ ਦੀ
ਮਾਨਸਿਕ ਦੁਰਬਲਤਾ ਦਾ ਸ਼ਿਕਾਰ
ਕੱਖਾਂ ਤੋਂ ਹੋਲੀ ਹੋਈ ਹੈ
ਕਦੇ ਕ੍ਰਿਸ਼ਨ ਅਵਤਾਰ
ਕਦੇ ਮਹਾਂਰਿਸ਼ੀ ਬਾਲਮੀਕ ਦੇ
ਤਰਸ ਦਾ
ਪਾਤਰ ਬਣੀ ਹੈ
ਜੰਗਲ ਜੰਗਲ
ਨਾਲ ਘਿਸਟੀ ਹੇ
ਅਰਧਾਂਗਿਨੀ
ਹੀ ਰਹੀ ਹੈ
ਆਪਣੀ ਮਰਜ਼ੀ
ਉਹਨੂੰ ਨਹੀਂ ਮਿਲੀ

ਬਦਲ ਰਿਹੈ ਜ਼ਮਾਨਾ ਹੁਣ
ਸਵਾਗਤ ਹੈ
ਪਰਿਵਰਤਨ ਤੇਰਾ

No comments:

Post a Comment