Popular posts on all time redership basis

Wednesday, 5 October 2011

ਮੈਂ ਮੁਸਕੁਰਾ ਉਠਦਾਂ - ਜਗਮੋਹਨ ਸਿੰਘ

ਜ਼ੁਲਮ ਨਾ ਜਰ
ਮੇਰੇ ਅੰਦਰ
ਕੋਈ ਕਹਿੰਦਾ ਰਹਿੰਦੈ

ਜਰ ਜਾਂਦਾ ਹਾਂ
ਮੈਂ ਫੇਰ ਵੀ
ਆਏ-ਦਿਨ
ਬਹੁਤ ਵਧੀਕੀਆਂ
ਗੁਰੇਜ਼ ਕਰਦਾਂ
ਪੰਗੇ ’ਚ ਪੈਣ ਤੋਂ
ਉਡੀਕਦਾ ਰਹਿੰਦਾਂ
ਤੱਤੀ ਪੌਣ ਦੇ
ਲੰਘ ਜਾਣ ਦੀ
ਘੜੀ ਨੂੰ

ਕਦੇ ਕਦਾਈਂ
ਆ ਵੀ ਜਾਂਦਾਂ ਬਾਹਰ
ਬਾਹਾਂ ਛੁੰਗ ਕੇ
ਜ਼ਮਾਨੇ ਨਾਲ
ਦੋ-ਦੋ ਹੱਥ ਹੋਣ ਲਈ
ਫੇਰ ਨਹੀਂ ਡਰਦਾ
ਅੰਜਾਮ ਨਹੀਂ ਵਿਚਾਰਦਾ
ਦਾਇਰੇ ’ਚ ਰਹਿ ਕੇ
ਜੀ ਖੋਲ੍ਹ ਕੇ ਲੜਦਾਂ
ਪਿੱਠ ਨਹੀਂ ਦਿਖਾਉਂਦਾ
ਸੀਨੇ ਤੇ ਜ਼ਖ਼ਮ ਖਾਂਦਾਂ
ਕਿਸੇ ਨਾਲ ਵੀ
ਪੀੜ ਸਾਂਝੀ ਨਹੀਂ ਕਰਦਾ
ਖ਼ੁਦ ਹੀ ਸਹਿ ਜਾਂਦਾਂ
ਮੂੰਹ ’ਤੇ ਜੇਤੂ ਮੁਸਕਾਨ
ਲਿਆਉਂਦਾਂ
ਘਰ ਪਰਤਦਾਂ

ਦੋਸਤ ਮਿੱਤਰ ਆਉਂਦੇ ਨੇ
ਤਜਰਬੇ ਵੰਡਾਉਂਦੇ ਨੇ
ਇਕ ਗੱਲ ਜ਼ਰੂਰ
ਸਮਝਾਉਂਦੇ ਨੇ :
ਕਿਸੇ ਨੇ ਕਦੇ
ਕੁਝ ਖਟਿਐ ਅੜ ਕੇ
ਹਵਾ ਦੇ ਉਲਟ ਖੜ ਕੇ ?
ਮੈਂ ਮੁਸਕਰਾ ਉਠਦਾਂ - ਜਗਮੋਹਨ ਸਿੰਘ

No comments:

Post a Comment