Popular posts on all time redership basis

Tuesday, 6 September 2011

ਸੱਜਣਾ ਦੀਪ ਜਗਾ - ਜਗਮੋਹਨ ਸਿੰਘ ( Jagmohan Singh )

ਜੀਵਨ ਹੈ ਸੰਘਰਸ਼
ਮਿੱਤਰਾ ਸਮਝ ਜ਼ਰਾ
ਜੀਣਾ ਹੈ ਤਾਂ
ਸਿਖ ਲੈ ਸੱਜਣਾ
ਯੁੱਧ ਕਲਾ
ਠੇਡਿਆਂ ਠੋਕਰਾਂ ਤੋਂ
ਮਿੱਤਰਾ ਨਾ ਘਬਰਾ
ਸਾਬਤ-ਕਦਮੀਂ ਸੱਜਣਾ
ਅੱਗੇ ਵਧਦਾ ਜਾ
ਕੰਧ ਕੁਫ਼ਰ ਦੀ
ਮਿੱਤਰਾ ਟੁੱਟਣ ਵਾਲੀ ਏ
ਨਿਸ਼ਚਾ ਕਰਕੇ ਸੱਜਣਾ
ਫਿਰ ਤੋਂ ਜ਼ੋਰ ਲਗਾ
ਕੀ ਹੋਇਆ ਜੇ ਮਿੱਤਰਾ
ਹਵਾ ਮੁਖ਼ਾਲਿਫ਼ ਏ
ਹੋਰ ਉਤਾਹਾਂ ਉੱਡਣਾ
ਸੱਜਣਾ ਸਿਖ ਜ਼ਰਾ
ਝੋਰੇ ਝੋਣੇ ਛੱਡ
ਮਿੱਤਰਾ ਹਿੰਮਤ ਜੁਟਾ
ਨ੍ਹੇਰੇ ਨੂੰ ਨਾ ਕੋਸ
ਸੱਜਣਾ ਦੀਪ ਜਗਾ

No comments:

Post a Comment