Popular posts on all time redership basis

Thursday, 29 September 2011

ਨੌਕਰੀ - ਜਗਮੋਹਨ ਸਿੰਘ

ਨੌਕਰੀ ਸਾਨੂੰ
ਬਹੁਤ ਕੁਝ ਦੇਂਦੀ ਹੈ
ਰੋਜ਼ੀ-ਰੋਟੀ ਸਕਿਉਰਿਟੀ
ਐਡਰੈਸ ਕੰਟੈਕਟਸ ਤੇ
ਰੁਟੀਨ ਵੀ

ਸਵੇਰੇ ਉਠੋ
ਨਾਹਵੋ ਧੋਵੋ
ਤਿਆਰ ਹੋਵੋ
ਸਮੇਂ ਸਿਰ ਦਫ਼ਤਰ ਪਹੁੰਚੋ
ਕੰਮ ਕਰੋ
ਗਰੰਬਲ ਕਰੋ
ਊਂਘੋ ਅਲਸਾਓ
ਸ਼ਾਮ ਪੈਂਦੇ ਹੀ
ਘਰ ਪਰਤ ਆਓ
ਦਿਨ ਖ਼ਤਮ
ਰਾਤ ਸ਼ੁਰੂ
ਹਰ ਰੋਜ਼
ਉਹੀ ਰੁਟੀਨ

ਰੁਟੀਨ
ਪਹਿਲਾਂ ਤਾਂ ਬੰਦੇ ਨੂੰ ਉਕਤਾਉਂਦੈ
ਫਿਰ ਈਨ ਮੰਨਾਉਂਦੈ
ਢਾਲ ਲੈਂਦੈ ਆਪਣੇ ਅਨੁਸਾਰ,
ਬੰਦਾ ਕਰਿਏਟਿਵਟੀ ਖੋਂਦੈ
ਕਲਪੁਰਜ਼ਾ ਬਣ ਜਾਂਦੈ,
ਚੰਗਾ ਕਲਪੁਰਜ਼ਾ
ਧੱਕਾ ਜਰਦੇ
ਘੱਟ ਘਸਦੈ
ਆਵਾਜ਼ ਨਹੀਂ ਕਰਦਾ
ਮਸ਼ੀਨ ਨੂੰ ਚਲਦਾ ਰਖਦੈ
ਅਨਫਿਟ ਕਲਪੁਰਜ਼ਾ
ਸਿਰ-ਦਰਦੀ ਬਣਦੈ
ਬਹੁਤ ਸ਼ੋਰ ਮਚਾਉਂਦੈ
ਮਸ਼ੀਨ ਰੋਕ ਦਿੰਦੈ

ਅਨਫਿਟ ਪੁਰਜ਼ੇ ਨੂੰ
ਪਹਿਲਾਂ ਤਾਂ
ਹਥੌੜੇ ਨਾਲ ਸੰਵਾਰੀਦੈ
ਨਾ ਸੰਵਰਨ ਤੇ ਨਕਾਰੀਦੈ
ਨਕਾਰਿਆ ਕਲਪੁਰਜ਼ਾ
ਹੋਰ ਮਸ਼ੀਨਾਂ ਵਿਚ ਫਿਟ ਹੋਣਾ ਲੋਚਦੈ
ਆਪਣੀ ਸਾਰਥਿਕਤਾ ਦੇ ਪ੍ਰਮਾਣ ਜਤਾਉਂਦੈ
ਔਖਾ ਹੀ ਅਡਜਸਟ ਹੁੰਦੈ

ਨੌਕਰੀ ਸਾਨੂੰ
ਬਹੁਤ ਕੁਝ ਦੇਂਦੀ ਹੈ
ਰੁਟੀਨ ਵੀ
ਕਲਪੁਰਜ਼ਾ
ਬਣਾ ਦੇਂਦੀ ਹੈ

No comments:

Post a Comment