Popular posts on all time redership basis

Sunday, 18 September 2011

ਚਿੰਤਾ - ਜਗਮੋਹਨ ਸਿੰਘ

ਚਿੰਤਾ ਏ ਐਂਥਰੋਪਾਲੋਜਿਸਟਾਂ ਨੂੰ ਬਹੁਤ ਭਾਰੀ
ਵਿਗੜ ਰਿਹੈ ਇਕਾਲੋਜੀਕਲ ਬੈਲੈਂਸ
ਦੁਨੀਆਂ ਵਿਚ ਸਭ ਕਿਧਰੇ,
ਵੱਧ ਰਹੀ ਏ
ਜੀ-ਹਜ਼ੂਰੀਏ ਨਸਲ ਦੇ ਲੋਕਾਂ ਦੀ ਨਫ਼ਰੀ,
ਘਟ ਰਹੀ ਏ
ਕੋਰੇ-ਨਿਕੋਰੇ, ਸਾਫਗੋ ਕਿਸਮ ਦੇ ਲੋਕਾਂ ਦੀ ਗਿਣਤੀ
ਹਾਰ ਚੁੱਕੇ ਨੇ ਉਹ ਤਾਂ
ਪੈਸੇ ਰੁਤਬੇ ਸ਼ੁਹਰਤ ਦੀ ਦੌੜ ਕਈ ਵਾਰ
ਖਾ ਰਹੀਆਂ ਨੇ ਜ਼ਰੂਰਤਾਂ ਲੋੜਾਂ-ਥੋੜਾਂ
ਉਨ੍ਹਾਂ ਨੂੰ ਲਗਾਤਾਰ,
ਸਮਝਾ ਥੱਕੇ ਨੇ
ਪ੍ਰਵਾਰ ਦੇ ਜੀਅ
ਦੋਸਤ ਮਿੱਤਰ ਬਾਰ-ਬਾਰ
‘ਜੀ ਸਕਿਐ ਭਲਾਂ ਕੋਈ ਬਿਨਾਂ ਮੁਖੌਟੇ
ਕੰਪੀਟੀਸ਼ਨ ਦੇ ਇਸ ਯੁਗ ਵਿਚ’

ਠਾਣੀ ਹੋਈ ਏ ਪਰ
ਉਨ੍ਹਾਂ ਨੇ ਤਾਂ
ਡਾਰਵਿਨ ਦੇ ਸਿਧਾਂਤ ਨੂੰ ਝੁਠਲਾਉਣ ਦੀ.

............................... - - ਜਗਮੋਹਨ ਸਿੰਘ

No comments:

Post a Comment