Popular posts on all time redership basis

Wednesday, 10 August 2011

ਯਾਰ ਵੇ - ਜਗਮੋਹਨ ਸਿੰਘ, Yaar Ve - Jagmohan Singh

ਸੋਹਣੇ ਯਾਰ ਵੇ ਮਿੱਠੜੇ ਯਾਰ ਵੇ
ਤੇਰੇ ਬਾਝੋਂ ਦੁਖੜੇ ਹਜ਼ਾਰ ਵੇ
ਸੈਆਂ ਸੂਰਜਾਂ ਦੀ ਰੌਸ਼ਨੀ
ਮੁਖ ਤੇਰੇ ਦਾ ਸ਼ਿੰਗਾਰ ਵੇ
ਕੁਲ ਨਦੀਆਂ ਦੀ ਰਵਾਨਗੀ
ਤੇਰੇ ਕਦਮਾਂ ਦੇ ਵਿਚਕਾਰ ਵੇ
ਪੌਣਾਂ ਜਹੀ ਤੇਰੀ ਤਾਜ਼ਗੀ
ਸਾਡੀ ਰੂਹ ਨੂੰ ਦੇਵੇ ਨਿਖਾਰ ਵੇ
ਨਿਰਮਲ ਪਾਣੀ ਵਾਂਗ ਤੂੰ
ਤੇ ਸਾਦਗੀ ਦਾ ਸਾਰ ਵੇ
ਤੇਰਾ ਸੁਹਜ ਫੁੱਲਾਂ ਵਰਗਾ
ਤੇ ਪੌਣ ਦੀ ਹੁਲਾਰ ਵੇ
ਦਿਲ ਦੀਦ ਤੇਰੇ ਨੂੰ ਤਾਂਘਦਾ
ਕਦ ਪਉਸੀ ਦੀਦਾਰ ਵੇ
ਛੱਡ ਸ਼ਿਕਵੇ ਰੁੱਠੜੇ ਯਾਰ ਵੇ
ਸਾਡੇ ਵਿਹੜੇ ਢੁਕੇ ਬਹਾਰ ਵੇ
ਅਸੀਂ ਪੈਣਾ ਮੁੜ ਕੇ ਸਫਰ ’ਤੇ
ਬਸ ਤੇਰਾ ਹੀ ਇੰਤਜ਼ਾਰ ਵੇ - ਜਗਮੋਹਨ ਸਿੰਘ

No comments:

Post a Comment