Popular posts on all time redership basis

Tuesday, 30 August 2011

ਸੁਨਾਮੀ ਤੋਂ ਬਾਅਦ - ਜਗਮੋਹਨ ਸਿੰਘ

ਪਹਿਲਾਂ ਖਿੜ੍ਹਿਆ ਫੁੱਲ
ਫਿਰ ਆਈਆਂ ਤਿਤਲੀਆਂ
ਭੌਰੇ ਪੰਛੀ ਤੇ ਜਨੌਰ
ਆਈ ਫਿਰ ਤੋਂ ਝੂਮ ਕੇ
ਸਾਵਣ ਦੀ ਘਟਾ ਘਨਕੋਰ
ਮੌਲੀ ਧਰਤੀ
ਮੌਲਿਆ ਆਕਾਸ਼
ਮੌਲਿਆ ਫਿਰ ਤੋਂ
ਸਮੁੰਦਰ ਦਾ ਕੰਢਾ
ਮੌਲੀ ਸਗਲੀ ਕਾਇਨਾਤ
ਹੋਈ ਮਿਹਰਬਾਨ ਫਿਰ ਤੋਂ ਕੁਦਰਤ
ਹੋਇਆ ਚੁਗਿਰਦਾ ਹੁਸਨਾਕ
ਆਇਆ ਫਿਰ ਮਨੁੱਖ ਵੀ
ਲੈ ਕੇ ਹੋਛੀ ਝਾਕ
ਆਈ ਫਿਰ ਤੋਂ ਸਭਿਅਤਾ
ਆਇਆ ਨਾਲ ਮੁਫ਼ਾਦ
ਹੋਈ ਸ਼ੁਰੂ ਫਿਰ ਤੋਂ
ਮੇਰੀ-ਤੇਰੀ, ਤੂੰ-ਤੂੰ, ਮੈਂ-ਮੈਂ
ਤੇ ਦੁਹਰਾਈ ਇਤਿਹਾਸ ਦੀ

...........................ਜਗਮੋਹਨ ਸਿੰਘ

1 comment: