Popular posts on all time redership basis

Tuesday, 30 August 2011

ਕਾਫ਼ੀ - ਬੁਲ੍ਹੇ ਸ਼ਾਹ

ਅਪਣੇ ਸੰਗ ਰਲਾਈਂ ਪਿਆਰੇ, ਅਪਣੇ ਸੰਗ ਰਲਾਈਂ
ਪਹਿਲਾਂ ਨੇਹੁੰ ਲਗਾਇਆ ਸੀ ਤੈਂ ਆਪੇ ਚਾਈਂ ਚਾਈਂ
ਮੈਂ ਲਾਇਆ ਕੇ ਤੁੱਧ ਲਾਇਆ, ਆਪਣੀ ਓੜ ਨਿਭਾਈਂ
ਰਾਹ ਪਵਾਂ ਤਾਂ ਧਾੜੇ ਬੇਲੇ ਜੰਗਲ ਲੱਖ ਬਲਾਈਂ
ਭੌਂਕਣ ਚੀਤੇ ਤੇ ਚਿੱਤਮੁਚਿੱਤੇ ਭੌਕਣ ਕਰਨ ਅਦਾਈਂ
ਪਾਰ ਤੇਰੇ ਜਗਾਤਰ ਚੜ੍ਹਿਆ, ਕੰਢੇ ਲੱਖ ਬਲਾਈਂ
ਹੌਲ ਦਿਲੇ ਦਾ ਥਰ ਥਰ ਕੰਬਦਾ ਬੇੜਾ ਪਾਰ ਲੰਘਾਈਂ
ਕਰ ਲਈ ਬੰਦਗੀ ਰੱਬ ਸੱਚੇ ਦੀ ਪਵਣ ਕਬੂਲ ਦੁਆਈਂ
ਬੁਲ੍ਹੇ ਸ਼ਾਹ ਤੇ ਸ਼ਾਹਾਂ ਦਾ ਮੁੱਖੜਾ ਘੁੰਗਟ ਖੋਲ੍ਹ ਵਿਖਾਈਂ
ਅਪਣੇ ਸੰਗ ਰਲਾਈਂ ਪਿਆਰੇ ਅਪਣੇ ਸੰਗ ਰਲਾਈਂ

................................................................ਸਯਦ ਬੁਲ੍ਹੇ ਸ਼ਾਹ

{ਧਾੜੇ-ਡਰਾਏ, ਧਮਕਾਏ, ਬਲਾਈਂ - ਬਲਾਵਾਂ/ਭੈੜੀਆਂ ਰੂਹਾਂ, ਚਿੱਤਮੁਚਿੱਤੇ - ਡੱਬ-ਖੜ੍ਹੱਬੇ ਜਾਨਵਰ}

No comments:

Post a Comment