ਕੌਣ ਦਸਤਕ ਦੇ ਰਿਹੈ
ਮਿਰੇ ਮਨ ਦੇ ਦੁਆਰ
ਆ ਰਹੇ ਨੇ ਯਾਦ
ਅਣਨਿਭੇ ਕਰਾਰ
ਬੁਲਾ ਰਿਹਾ ਏ ਕੋਈ
ਮੈਨੂੰ ਦੂਰੋਂ ਕਿਤੇ
ਕਰ ਰਿਹਾ ਏ ਸੈਨਤਾਂ
ਬਾਰ ਬਾਰ
ਫਿਰ ਯਾਦ ਆ ਰਿਹੈ
ਚਿਰਾਂ ਤੋਂ ਵਿਸਰਿਆ ਗੀਤ
ਕਰ ਰਿਹੈ ਮੈਨੂੰ
ਬੇਕਰਾਰ
ਕਿਓਂ ਪੈ ਰਹੀ ਹੈ
ਫਿਰ ਮਿਰੇ ਮਨ ਨੂੰ ਖੋਹ
ਹੋ ਰਿਹਾ ਏ ਦਿਲ ਮਿਰਾ
ਫਿਰ ਤੋਂ ਉਦਾਸ
ਫ਼ਿਜ਼ਾ ਵਿਚ ਪਸਰੀ ਹੈ
ਫਿਰ ਕਿਸ ਦੀ
ਯਾਦ ਦੀ ਖ਼ੁਸ਼ਬੋ
ਜਾਗਿਆ ਹੈ
ਫਿਰ ਕਿਸ ਦੀ
ਕਸਕ ਦਾ ਅਹਿਸਾਸ
ਮੌਤ ਨਹੀਂ ਸਕਦੀ ਨਿਖੇੜ
ਰੂਹਾਂ ਦੀ ਸਾਂਝ ਨੂੰ
ਕਰ ਲਵੇ ਭਾਵੇਂ
ਕਿੰਨੇ ਹੀ ਪ੍ਰਯਾਸ - ਜਗਮੋਹਨ ਸਿੰਘ
ਮਿਰੇ ਮਨ ਦੇ ਦੁਆਰ
ਆ ਰਹੇ ਨੇ ਯਾਦ
ਅਣਨਿਭੇ ਕਰਾਰ
ਬੁਲਾ ਰਿਹਾ ਏ ਕੋਈ
ਮੈਨੂੰ ਦੂਰੋਂ ਕਿਤੇ
ਕਰ ਰਿਹਾ ਏ ਸੈਨਤਾਂ
ਬਾਰ ਬਾਰ
ਫਿਰ ਯਾਦ ਆ ਰਿਹੈ
ਚਿਰਾਂ ਤੋਂ ਵਿਸਰਿਆ ਗੀਤ
ਕਰ ਰਿਹੈ ਮੈਨੂੰ
ਬੇਕਰਾਰ
ਕਿਓਂ ਪੈ ਰਹੀ ਹੈ
ਫਿਰ ਮਿਰੇ ਮਨ ਨੂੰ ਖੋਹ
ਹੋ ਰਿਹਾ ਏ ਦਿਲ ਮਿਰਾ
ਫਿਰ ਤੋਂ ਉਦਾਸ
ਫ਼ਿਜ਼ਾ ਵਿਚ ਪਸਰੀ ਹੈ
ਫਿਰ ਕਿਸ ਦੀ
ਯਾਦ ਦੀ ਖ਼ੁਸ਼ਬੋ
ਜਾਗਿਆ ਹੈ
ਫਿਰ ਕਿਸ ਦੀ
ਕਸਕ ਦਾ ਅਹਿਸਾਸ
ਮੌਤ ਨਹੀਂ ਸਕਦੀ ਨਿਖੇੜ
ਰੂਹਾਂ ਦੀ ਸਾਂਝ ਨੂੰ
ਕਰ ਲਵੇ ਭਾਵੇਂ
ਕਿੰਨੇ ਹੀ ਪ੍ਰਯਾਸ - ਜਗਮੋਹਨ ਸਿੰਘ
No comments:
Post a Comment