Popular posts on all time redership basis

Friday, 19 August 2011

ਸਫ਼ਰ ਜਾਰੀ ਰੱਖ - ਜਗਮੋਹਨ ਸਿੰਘ

ਮੇਰੀ ਮੌਤ ਤੋਂ
ਗ਼ਮਜ਼ਦਾ ਨਾ ਹੋ
ਮੇਰੇ ਹਮਸਫ਼ਰ
ਸਿਰ ਸੁੱਟ ਕੇ ਨਾ ਬੈਠ
ਐਵੇਂ ਨਾ ਝੂਰੀ ਜਾ
ਉੱਠ
ਖ਼ੁਦ ਦੇ ਵਿਚ
ਵਿਸ਼ਵਾਸ਼ ਜਗਾ
ਸਫ਼ਰ ਜਾਰੀ ਰੱਖ
ਮੈਂ ਅਦ੍ਰਿਸ਼ਟ ਰੂਪ ਵਿਚ
ਤੇਰੇ ਨਾਲ ਰਹਾਂਗਾ
ਤੇਰੇ ਨਾਲ ਹਸਾਂਗਾ
ਤੇਰੇ ਨਾਲ ਹੀ ਰੋਵਾਂਗਾ
ਯਾਦਾਂ ਦੀ ਪਟਾਰੀ
ਜਦੋਂ ਵੀ ਤੂੰ ਖੋਲ੍ਹੇਂਗੀ
ਮੈਨੂੰ ਰੁਬਰੂ ਪਾਏਂਗੀ
ਤੇਰਾ ਕੱਲੇਕਾਰੇ ਹੋਣ ਦਾ
ਅਹਿਸਾਸ
ਪਲ-ਛਿਣ ’ਚ ਹੀ
ਛੂਈ-ਮੂਈ ਹੋ ਜਾਏਗਾ
ਤੇਰਾ ਚਿਹਰਾ
ਸੋਨੇ ਰੰਗੀ ਆਭਾ ਨਾਲ
ਚਮਕੇਗਾ
ਕਿਸਮਤ ਮੁਸਕਰਾਏਗੀ
ਪੁਰਾਣੀ ਛੁਹਲਤਾ
ਤੇਰੇ ਕਦਮਾਂ ’ਚ
ਪਰਤ ਆਏਗੀ
ਫੁਲ ਮਉਲਣਗੇ
ਚੌਗਿਰਦਾ ਮਹਿਕੇਗਾ
ਜ਼ਿੰਦਗੀ ਦਾ ਸਫ਼ਰ
ਸਹਿਜੇ ਹੀ ਕੱਟ ਜਾਏਗਾ

..................................ਜਗਮੋਹਨ ਸਿੰਘ

No comments:

Post a Comment