ਪੋਤੀ ਟਾਈਟ
ਜੀਨਜ਼ ਪਾਉਂਦੀ ਹੈ
ਫ਼ਿਲਮ ਫੇਅਰ, ਫੈਮਿਨਾ
ਪੜਦੀ ਹੈ
ਪੱਛਮੀ ਧੁਨ
ਗੁਣਗੁਣਾਉਂਦੀ ਹੈ
ਟਹਿਕਦੀ ਹੈ
ਮਹਿਕਦੀ ਹੈ
ਉਡੂੰ-ਉਡੂੰ ਕਰਦੀ ਹੈ
ਸਭ ਦੇ ਮਨ ਨੂੰ
ਭਾਉਂਦੀ ਹੈ.
ਇਕ ਦਿਨ
ਦਾਦੇ ਦੀ
ਪਿਆਰੀ ਪੋਤੀ
ਆਪਣੇ ਕਮਰੇ ’ਚ
ਆਮਿਰ ਖਾਨ ਦਾ ਪੋਸਟਰ
ਸਜਾਉਂਦੀ ਹੈ
ਦਾਦੇ ਦੀਆਂ
ਅੱਖਾਂ ’ਚ
ਚਿੰਤਾ ਦੇ ਬੱਦਲ
ਉਮੜ ਪੈਂਦੇ ਨੇ
"ਰੋਲ ਮਾਡਲ
ਬੱਚਿਆਂ ਦੇ
ਠੀਕ ਹੋਣੇ ਚਾਹੀਦੇ ਨੇ
ਠੀਕ ਵਿਕਾਸ ਲਈ"
ਆਪਣੇ ਪੁੱਤ ਨੂੰ
ਸਮਝਾਉਂਦਾ ਹੈ
ਤੇ ਫਿਰ ਆਪ ਹੀ
ਬਜ਼ਾਰੋਂ
ਭਗਤ ਸਿੰਘ ਦਾ
ਪੋਸਟਰ ਲਿਆਉਂਦਾ ਹੈ,
ਨਿੰਮਾ-ਨਿੰਮਾ ਮੁਸਕੁਰਾ ਰਿਹਾ
ਪੱਗ ਬੰਨੀਂ ਭਗਤ ਸਿੰਘ
ਕੁੜੀ ਨੂੰ ਪਸੰਦ ਨਹੀਂ,
ਹਾਊ ਆਊਟ-ਡੇਟਿਡ!
ਹਾਊ ਓਲਡ-ਫੈਸ਼ਨਡ!!
ਕੁੜੀ ਰਿਐਕਟ ਕਰਦੀ ਹੈ
ਤੇ ਪੋਸਟਰ ਲਿਪਟਿਆ ਹੀ
ਘਰ ਦੇ ਕਿਸੇ ਕੋਨੇ ਵਿਚ
ਪਿਆ ਰਹਿੰਦਾ ਹੈ
ਦਾਦੀ ਗੁਟਕਾ ਚੁੱਕ ਕੇ
ਪਾਠ ਕਰਨ ਲਗਦੀ ਹੈ
ਰੱਬਾ ਸੁੱਖ ਰਖੀਂ
ਮੈਨੂੰ ਤਾਂ ਕੁੜੀ ਤੋਂ ਡਰ ਲਗਦੈ.
.....................................- ਜਗਮੋਹਨ ਸਿੰਘ
ਜੀਨਜ਼ ਪਾਉਂਦੀ ਹੈ
ਫ਼ਿਲਮ ਫੇਅਰ, ਫੈਮਿਨਾ
ਪੜਦੀ ਹੈ
ਪੱਛਮੀ ਧੁਨ
ਗੁਣਗੁਣਾਉਂਦੀ ਹੈ
ਟਹਿਕਦੀ ਹੈ
ਮਹਿਕਦੀ ਹੈ
ਉਡੂੰ-ਉਡੂੰ ਕਰਦੀ ਹੈ
ਸਭ ਦੇ ਮਨ ਨੂੰ
ਭਾਉਂਦੀ ਹੈ.
ਇਕ ਦਿਨ
ਦਾਦੇ ਦੀ
ਪਿਆਰੀ ਪੋਤੀ
ਆਪਣੇ ਕਮਰੇ ’ਚ
ਆਮਿਰ ਖਾਨ ਦਾ ਪੋਸਟਰ
ਸਜਾਉਂਦੀ ਹੈ
ਦਾਦੇ ਦੀਆਂ
ਅੱਖਾਂ ’ਚ
ਚਿੰਤਾ ਦੇ ਬੱਦਲ
ਉਮੜ ਪੈਂਦੇ ਨੇ
"ਰੋਲ ਮਾਡਲ
ਬੱਚਿਆਂ ਦੇ
ਠੀਕ ਹੋਣੇ ਚਾਹੀਦੇ ਨੇ
ਠੀਕ ਵਿਕਾਸ ਲਈ"
ਆਪਣੇ ਪੁੱਤ ਨੂੰ
ਸਮਝਾਉਂਦਾ ਹੈ
ਤੇ ਫਿਰ ਆਪ ਹੀ
ਬਜ਼ਾਰੋਂ
ਭਗਤ ਸਿੰਘ ਦਾ
ਪੋਸਟਰ ਲਿਆਉਂਦਾ ਹੈ,
ਨਿੰਮਾ-ਨਿੰਮਾ ਮੁਸਕੁਰਾ ਰਿਹਾ
ਪੱਗ ਬੰਨੀਂ ਭਗਤ ਸਿੰਘ
ਕੁੜੀ ਨੂੰ ਪਸੰਦ ਨਹੀਂ,
ਹਾਊ ਆਊਟ-ਡੇਟਿਡ!
ਹਾਊ ਓਲਡ-ਫੈਸ਼ਨਡ!!
ਕੁੜੀ ਰਿਐਕਟ ਕਰਦੀ ਹੈ
ਤੇ ਪੋਸਟਰ ਲਿਪਟਿਆ ਹੀ
ਘਰ ਦੇ ਕਿਸੇ ਕੋਨੇ ਵਿਚ
ਪਿਆ ਰਹਿੰਦਾ ਹੈ
ਦਾਦੀ ਗੁਟਕਾ ਚੁੱਕ ਕੇ
ਪਾਠ ਕਰਨ ਲਗਦੀ ਹੈ
ਰੱਬਾ ਸੁੱਖ ਰਖੀਂ
ਮੈਨੂੰ ਤਾਂ ਕੁੜੀ ਤੋਂ ਡਰ ਲਗਦੈ.
.....................................- ਜਗਮੋਹਨ ਸਿੰਘ
No comments:
Post a Comment