Popular posts on all time redership basis

Monday, 12 August 2013

ਕਾਂ ਬੋਲ - ਅਸ਼ਰਫ਼ ਸੁਹੇਲ

ਰੁੱਖ ਦੀ ਉੱਚੀ ਟਾਹਣੀ ਉੱਤੇ
ਬੈਠਾ ਬੋਲੇ ਕਾਂ
ਸਜਣੋ! ਬੋਲੀ ਉਹੀਓ ਚੰਗੀ
ਜਿਹੜੀ ਬੋਲੇ ਮਾਂ
ਮਾਂ ਬੋਲੀ ਤੋਂ ਟੁੱਟਣ ਵਾਲੇ
ਜੜਾਂ ਇਹਦੀਆਂ ਪੁੱਟਣ ਵਾਲੇ
ਰੁਲਦੇ ਨੇ ਥਾਂ ਥਾਂ
ਰੁੱਸ ਜਾਂਦੀ ਫਿਰ ਉਨ੍ਹਾਂ ਕੋਲੋਂ
ਜ਼ੰਨਤ ਵਰਗੀ ਛਾਂ
ਰੁਖ ਦੀ ਉੱਚੀ ਟਾਹਣੀ ਉੱਤੇ
ਬੈਠਾ ਬੋਲੇ ਕਾਂ
..........................................  - ਅਸ਼ਰਫ਼ ਸੁਹੇਲ (ਲਿਪੀਅੰਤਰ ਦਰਸ਼ਨ ਸਿੰਘ ਆਸ਼ਟ)
ਜੇਹਲਮ ਦਾ ਪਾਣੀ (ਇਸ਼ੂ: ਜਨਵਰੀ-ਮਾਰਚ 2013) ਵਿਚੋਂ ਧੰਨਵਾਦ ਸਹਿਤ

No comments:

Post a Comment