ਰੂਹ ਮੰਗਦੀ ਹੈ ਅਹਿਸਾਸ ਲਈ ਹਰਫ਼ਾਂ ਦਾ ਲਿਬਾਸ
ਲਗਦਾ ਤੇਰੀ ਆਮਦ ਹੈ ,ਤੇ ਮੈ ਕਵਿਤਾ ਲਿਖਾਂ ਕੋਈ ॥
ਪੀੜਾਂ ਦੀ ਕੰਧਰਾ ਵਿਚ ਚਿਣੇ ਹਨ ਗੁਲਾਬੀ ਸੁਫ਼ਨੇ
ਤ੍ਰੇਹ ਹੋਵੇ ਦੀਦ ਦੀ , ਬੂੰਦ ਨੂੰ ਸਾਗਰ ਕਰੇ ਕੋਈ ॥
ਕਿੰਝ ਬਣ ਜਾਵਾ ਮੈ ਦਸਤਕ ਤੇਰੀ ਰੂਹ ਦੀ
ਸਾਹ ਮਹਿਕ ਜਾਣ ,ਤੇ ਦਰਦ ਬਣ ਜਾਵੇ ਦਵਾ ਕੋਈ ॥
ਨਹੀਂ ਸਾਂ ਜਾਣਦੀ ਕਿ ਰਿਸ਼ਤੇ ਇੰਜ ਵੀ ਜੁੜ ਜਾਂਦੇ ਨੇ
ਕੋਰੇ ਸਫਿਆ ਨੂੰ "ਵਾਹ ਕਿਆ ਗ਼ਜ਼ਲ" ਜਦ ਲਿਖੇ ਕੋਈ ॥
.......................................................................... - ਸੀਮਾ ਸੰਧੂ

No comments:
Post a Comment