Popular posts on all time redership basis

Saturday, 25 May 2013

ਸਵਾਰਥੀ ਰਿਸ਼ਤਿਆਂ ਦੀ ਦਾਸਤਾਂ - ਰਾਜ਼ ਕੌਰ

ਸੀ ਓਹ
ਆਪਣੇ ਆਪ ਤੋਂ ਖਫਾ
ਭਾਲਦੇ, ਗੱਲ ਗੱਲ 'ਚ ਨਫਾ
ਸਵਾਰਥੀ ਰਿਸ਼ਤਿਆ ਦੀ
ਬਦਬੂ ਵਿਚ ਹੁਣ ਦਮ ਘੁੱਟਦਾ
ਮੈਂ ਆਖਦਾ ਜੋ ਰਿਸ਼ਤੇ
ਨਿਭਾਏ ਜਾਂਦੇ ਨੇ
ਓਹ ਤਾ
ਨਿਰਸਵਾਰਥ ਨਿਭਾਏ ਜਾਂਦੇ ਨੇ
ਨਫੇ ਨੁਕਸਾਨ ਦੀਆ
ਤੈਹਾ ਨੀ ਫਰੋਲੀਆ ਜਾਂਦੀਆਂ
ਮੇਰੇ ਹੀ ਗਲ ਢੋਲ ਵਾਂਗੂ
ਲੱਟਕਦੇ ਮੇਰੀ ਹੀ ਮਰਜ਼ੀ ਤੋਂ ਬਿਨਾ
ਇਹ ਢੋਲ ਰੋਜ਼ ਵਜਾ ਵਜਾ ਕੇ ਦੱਸਦਾ
ਕੁਝ ਰਿਸ਼ਤੇ ਓਹ ਹੁੰਦੇ ਨੇ
ਜਿਥੇ ਤੁਹਾਡੀ ਮਰਜੀ ਦਾ
ਕੋਈ ਅਰਥ ਹੀ ਨਹੀ ਹੁੰਦਾ
....................................................... ਰਾਜ਼ ਕੌਰ

No comments:

Post a Comment