Popular posts on all time redership basis

Tuesday, 9 April 2013

ਓ ਮੇਰੇ ਚਾਨਣਾ - ਬਲਵਿੰਦਰ ਸੰਧੂ

ਗਰਦਸ਼ਾਂ ਦੇ ਦੌਰ ਨੇ
ਬਚ ਕੇ ਰਹੀਂ ਤੂੰ ਚਾਨਣਾ
ਹਾਦਸੇ ਮੂੰਹ ਜ਼ੋਰ ਨੇ
ਬਚ ਕੇ ਰਹੀਂ ਤੂੰ ਚਾਨਣਾ

ਪਗਡੰਡੀਆਂ ਇਹ ਲੰਬੀਆਂ
ਕਈ ਜ਼ਮਾਨੇ ਲੰਘੀਆਂ
ਮੁੜ ਰਹੀਆਂ ਹੁਣ ਮੋੜ ਨੇ....
ਬਚ ਕੇ ਰਹੀਂ ਤੂੰ ਚਾਨਣਾ

ਬਾਬਾਣੀਆਂ ਕਹਾਣੀਆਂ
ਸਭ ਹੋ ਗਈਆਂ ਪੁਰਾਣੀਆਂ
ਆਏ ਅਫ਼ਸਾਨੇ ਹੋਰ ਨੇ...
ਬਚ ਕੇ ਰਹੀਂ ਤੂੰ ਚਾਨਣਾ

ਹਾਜ਼ੀਆਂ ਨਿਮਾਜ਼ੀਆਂ
ਕਰਨਾ ਕੀ ਇਹਨਾਂ ਕਾਜ਼ੀਆਂ
ਰਹੇ ਹਨੇਰੇ ਓਰ ਨੇ...
ਬਚ ਕੇ ਰਹੀਂ ਤੂੰ ਚਾਨਣਾ

ਅਹਿਮਦਾਂ ਅਬਦਾਲੀਆਂ
ਜਿਹਨਾਂ ਨੇ ਅੱਗਾਂ ਬਾਲੀਆਂ
ਸੜ੍ਹ ਰਹੇ ਵਿੱਚ ਗੋਰ ਨੇ......
ਬਚ ਕੇ ਰਹੀ ਤੂੰ ਚਾਨਣਾ

ਗੇਰੂਵੇ ਇਹ ਭੇਰੂਵੇ
ਜੋਗੜੇ ਇਹ ਸਾਧੜੇ
ਦਮੜਿਆਂ ਦੇ ਚੋਰ ਨੇ....
ਬਚ ਕੇ ਰਹੀਂ ਤੂੰ ਚਾਨਣਾ

ਯਾਰੜੇ ਪਿਆਰੜੇ
ਦੇਂਦੇ ਜੋ ਤੈਨੂੰ ਥਾਪੜੇ
ਖ਼ੁਦ ਬੜੇ ਕਮਜ਼ੋਰ ਨੇ...
ਬਚ ਕੇ ਰਹੀਂ ਤੂੰ ਚਾਨਣਾ.......
............................................... -  ਬਲਵਿੰਦਰ ਸੰਧੂ

No comments:

Post a Comment