ਪੈੜ ਹੈ ਕੁਰਬਾਨੀਆਂ ਦੀ
ਲਹੂ ਨਾਲ ਲਿਬੜੀ ਲਿਥੜੀ
ਦਿਸਹੱਦਿਆਂ ਤੋਂ ਪਰ੍ਹਾਂ
ਪਤਾ ਨਹੀਂ ਕਿਥੋਂ ਹੈ ਸ਼ੁਰੂ ਹੁੰਦੀ
ਤੇ ਕਿਥੇ ਹੈ ਮੁੱਕਦੀ
ਕਦੇ ਕਦੇ ਕੋਈ ਮਨਚਲਾ
ਇਸ ਪੈੜ 'ਚ ਪੈਰ ਰਖਣ ਦੀ ਹੈ ਠਾਣਦਾ
ਦੁੱਖ ਤਕਲੀਫਾਂ ਹੈ ਝੇਲਦਾ
ਨਹੀਂ ਨਹੀਂ,
ਉਹ ਤਾਂ ਹੈ ਮਾਣਦਾ
ਪੈੜ ਹੁੰਦੀ ਹੈ ਹੋਰ ਢੂੰਘੇਰੀ
ਸਾਂਝ ਮਨੁੱਖਤਾ ਨਾਲ ਹੋਰ ਪਕੇਰੀ
ਮਾਏ ਨੀਂ !
ਨ੍ਹੇਰੀ ਰਾਤ ’ਚ ਇੱਕ ਹੋਰ ਜੁਗਨੂੰ ਟਿਮਟਮਾਵੇ ਪਿਆ
ਜੰਗਲ ’ਚ ਇੱਕ ਹੋਰ ਫੁੱਲ ਹੈ ਉੱਗ ਗਿਆ
ਲਹੂ ਨਾਲ ਲਿਬੜੀ ਲਿਥੜੀ
ਦਿਸਹੱਦਿਆਂ ਤੋਂ ਪਰ੍ਹਾਂ
ਪਤਾ ਨਹੀਂ ਕਿਥੋਂ ਹੈ ਸ਼ੁਰੂ ਹੁੰਦੀ
ਤੇ ਕਿਥੇ ਹੈ ਮੁੱਕਦੀ
ਕਦੇ ਕਦੇ ਕੋਈ ਮਨਚਲਾ
ਇਸ ਪੈੜ 'ਚ ਪੈਰ ਰਖਣ ਦੀ ਹੈ ਠਾਣਦਾ
ਦੁੱਖ ਤਕਲੀਫਾਂ ਹੈ ਝੇਲਦਾ
ਨਹੀਂ ਨਹੀਂ,
ਉਹ ਤਾਂ ਹੈ ਮਾਣਦਾ
ਪੈੜ ਹੁੰਦੀ ਹੈ ਹੋਰ ਢੂੰਘੇਰੀ
ਸਾਂਝ ਮਨੁੱਖਤਾ ਨਾਲ ਹੋਰ ਪਕੇਰੀ
ਮਾਏ ਨੀਂ !
ਨ੍ਹੇਰੀ ਰਾਤ ’ਚ ਇੱਕ ਹੋਰ ਜੁਗਨੂੰ ਟਿਮਟਮਾਵੇ ਪਿਆ
ਜੰਗਲ ’ਚ ਇੱਕ ਹੋਰ ਫੁੱਲ ਹੈ ਉੱਗ ਗਿਆ

No comments:
Post a Comment