Popular posts on all time redership basis

Sunday, 14 April 2013

ਜਦੋਂ ਮੂੰਹ-ਜ਼ੋਰ ਤੇ ਅੰਨੀ ਹਵਾ ਸੀ - ਜਗਤਾਰ

ਜਦੋਂ ਮੂੰਹ-ਜ਼ੋਰ ਤੇ ਅੰਨੀ ਹਵਾ ਸੀ
ਮੈਂ ਦੀਵੇ ਵਾਂਗ ਚੌਰਾਹੇ ਖੜਾ ਸੀ 

ਮਿਰੇ ਚਿਹਰੇ ‘ਤੇ ਕੀ ਲਿਖਿਆ ਗਿਆ ਸੀ
ਜੁਦਾ ਹੋਏ ਤਾਂ ਹਰ ਇਕ ਪੜ ਰਿਹਾ ਸੀ


ਉਹ ਭਾਵੇਂ ਮੂੰਹੋਂ-ਮੂੰਹ ਭਰਿਆ ਪਿਆ ਸੀ
ਪਰ ਉਸਦੇ ਦਿਲ ‘ਚ ਤਹਿ ਦਰ ਤਹਿ ਖਲਾ ਸੀ


ਮੈਂ ਜਿਸਨੂੰ ਫੜ ਕੇ ਤੇਰੇ ਸ਼ਹਿਰ ਪੁੱਜਾ,
ਮਿਰੀ ਆਵਾਜ਼ ਦਾ ਹੀ ਇਕ ਸਿਰਾ ਸੀ


ਸਦਾ ਗੁੰਬਦ ‘ਚੋਂ ਜੀਕੂੰ ਪਰਤਦੀ ਹੈ,
ਤਿਰੇ ਸ਼ਹਿਰੋਂ ਮੈਂ ਏਦਾਂ ਪਰਤਿਆ ਸੀ


ਤਿਰੇ ਨੈਣਾਂ ‘ਚ ਹਾਲੇ ਰਤਜਗੇ ਨੇ,
ਤੂੰ ਮੈਨੂੰ ਖ਼ਾਬ ਵਿਚ ਕਦ ਵੇਖਿਆ ਸੀ ?


ਦਰਖ਼ਤਾਂ ਦਾ ਹਰਾ ਪੁਰਸ਼ੋਰ-ਲਸ਼ਕਰ,
ਹਵਾ ਦੇ ਨਾਲ ਹੀ ਬਸ ਮਰ ਗਿਆ ਸੀ


ਉਹ ‘ਚੰਡੀਗੜ’ ‘ਚ ਪੱਥਰ ਬਣ ਗਿਆ ਹੈ
ਜੋ ‘ਰਾਜਗੁਮਾਲ’ ਵਿਚ ਪਾਰੇ ਜਿਹਾ ਸੀ
.................................................................ਜਗਤਾਰ

No comments:

Post a Comment