Popular posts on all time redership basis

Wednesday, 6 March 2013

ਗ਼ਜ਼ਲ - ਸੁਖਦੀਪ ਗਿੱਲ ਮੋਗਾ

ਬਰਸਾਤਾਂ ਦੀ ਜ਼ਿੰਦਗੀ ਕੀ ਹੈ
ਆਵਣ ਤੇ ਜਾਵਣ ਤੇ ਰੋਸੇ ਹੁੰਦੇ ਨੇ

ਔੜ ਬੜੀ ਹੈ, ਜਾਂ ਫਿਰ ਮਾਰ ਲਿਆ ਸਿੱਲ੍ਹ ਨੇ
ਏਦਾਂ ਕਈ ਇਲਜ਼ਾਮ ਵੀ ਠੋਸੇ ਹੁੰਦੇ ਨੇ

ਧਰਤੀ ਤਪ ਜਾਂਦੀ ਹੈ ਜਦ ਬਰਸਾਤ ਹੋਵੇ
ਕੌਣ ਜਾਣਦਾ ਹੰਝੂ ਕੋਸੇ ਹੁੰਦੇ ਨੇ

ਹੜ੍ਹ ਵਿਚ ਤਾਂ ਬਦਸੀਸਾਂ ਹੀ ਪੱਲੇ ਪੈ ਜਾਵਣ
ਔੜ ਤੇ ਸਿਫਤ ਦੇ ਥਾਲ ਪਰੋਸੇ ਹੁੰਦੇ ਨੇ

ਮੋਟਰ ਸੜ ਗਈ ਫ਼ਸਲ ਨੂੰ ਪਾਣੀ ਨਹੀਂ ਮਿਲਿਆ
‘ਜੱਟ’ ਨੂੰ ਫਿਰ ਵੀ ਬਹੁਤ ਭਰੋਸੇ ਹੁੰਦੇ ਨੇ

ਜੋ ਲੈ ਜਾਂਦੀ "ਸੁੱਖੀ" ਪੱਟ ਕੇ ਸਧਰਾਂ ਨੂੰ
ਸੋਨਾ ਚਾਂਦੀ ਦਿੱਤੇ ਓਸੇ ਹੁੰਦੇ ਨੇ

ਬਰਸਾਤਾਂ ਦੀ ਜ਼ਿੰਦਗੀ ਕੀ ਹੈ
ਆਵਣ ਤੇ ਜਾਵਣ ਤੇ ਰੋਸੇ ਹੁੰਦੇ ਨੇ
_________________________ ਸੁਖਦੀਪ ਗਿੱਲ ਮੋਗਾ

No comments:

Post a Comment