Popular posts on all time redership basis

Sunday, 3 March 2013

ਗ਼ਜ਼ਲ - ਜਗਤਾਰ

ਜੇ ਘਰਾਂ ਤੋਂ ਤੁਰ ਪਏ ਹੋ ਦੋਸਤੋ !
ਮੁਸ਼ਕਿਲਾਂ ਤੇ ਔਕੜਾਂ ਤੋਂ ਨਾ ਡਰੋ

ਜਦ ਰੁਕੋ ਨਕਸ਼ ਬਣ ਕੇ ਹੀ ਰੁਕੋ
ਜਦ ਤੁਰੋ ਤਾਂ ਰੌਸ਼ਨੀ ਵਾਂਗੂ ਤੁਰੋ

ਮਰ ਰਹੀ ਹੈ ਰਾਤ ਤਿਲ ਤਿਲ ਪੇਰ ਪੈਰ
ਪੈਰ ਨਾ ਛੱਡੋ ਚਲੋ ਚਲਦੇ ਚਲੋ

ਮੰਜ਼ਿਲਾਂ ਤੇ ਪਹੁੰਚਣਾ ਮੁਸ਼ਕਿਲ ਨਹੀਂ
ਰਸਤਿਆਂ ਦੇ ਵਾਂਗ ਜੇਕਰ ਨਾ ਫਟੋ

ਪਰ ਜੇ ਭਿੱਜੇ ਹੋਣ ਮੁਸ਼ਕਿਲ ਉੱਡਣਾ
ਹੈ ਵਿਦਾ ਦਾ ਵਕਤ ਅੱਖਾਂ ਨਾ ਭਰੋ
......................................................... - ਜਗਤਾਰ

No comments:

Post a Comment