ਰੋਣਾਂ ਭਾਵੇਂ ਕਮਜ਼ੋਰੀ ਨਹੀਂ ਹੁੰਦਾ ਹਰ ਸਥਿਤੀ ਵਿਚ
ਫਿਰ ਵੀ ਉਸਨੇ
ਬਹੁਤ ਵਾਰ
ਹੰਝੂਆਂ ਨੂੰ ਡੱਕੀਂ ਰਖਿਆ
ਉਹਨਾਂ ਨੂੰ ਵੀ ਜੋ
ਉਮੜ ਪੈਣ ਲਈ ਬਜ਼ਿੱਦ ਸਨ
ਲਿਹਾਜ਼ਾ ਅੱਖਾਂ ਉਸਦੀਆਂ
ਹੁਣ ਨਮ ਹੀ ਰਹਿੰਦੀਆਂ ਨੇ
ਨਮ ਅੱਖਾਂ ਨੂੰ ਧੁੰਦਲਾ ਦਿਖਾਈ ਦਿੰਦਾ ਹੈ
ਦੁਸ਼ਮਣ ਵੀ ਦੋਸਤ ਜਾਪਦੇ ਨੇ
ਬਿਗਾਨੇ ਵੀ ਆਪਣੇ ਲਗਦੇ ਨੇ
ਕੋਈ ਵੀ ਤੁਹਾਡੇ ਮੋਢੇ ਤੇ ਹੱਥ ਰਖ ਕੇ
ਤੁਹਾਡੇ ਦਿੱਲ ਵਿਚ ਵੜ ਸਕਦਾ ਹੈ
ਤੁਹਾਡੇ ਜ਼ਿਹਨ ਤੇ ਛਾ ਸਕਦਾ ਹੈ
ਕੁਝ ਇੰਝ ਹੀ ਹੋਇਆ
ਉਸ ਨਮ ਅੱਖਾਂ ਵਾਲੇ ਨਾਲ ਵੀ
ਤੇ ਉਹ ਜਿਊਂਦਾ ਹੀ ਮਰ ਗਿਆ
ਦਰ ਦਰ ਭਟਕ ਰਿਹਾ ਹੈ ਉਹ ਹੁਣ
ਆਪਣੀ ਬੇਕਫ਼ਨ ਲਾਸ਼ ਨੂੰ
ਆਪਣੇ ਹੀ ਮੋਢਿਆਂ ਤੇ ਚੁਕੀਂ
ਮੁਕਤੀ ਦੀ ਤਲਾਸ਼ ਵਿਚ
ਜੋ ਸ਼ਾਇਦ ਉਸ ਨੂੰ ਨਾ ਹੀ ਮਿਲੇ
..................................................- ਜਗਮੋਹਨ ਸਿੰਘ
"
ਫਿਰ ਵੀ ਉਸਨੇ
ਬਹੁਤ ਵਾਰ
ਹੰਝੂਆਂ ਨੂੰ ਡੱਕੀਂ ਰਖਿਆ
ਉਹਨਾਂ ਨੂੰ ਵੀ ਜੋ
ਉਮੜ ਪੈਣ ਲਈ ਬਜ਼ਿੱਦ ਸਨ
ਲਿਹਾਜ਼ਾ ਅੱਖਾਂ ਉਸਦੀਆਂ
ਹੁਣ ਨਮ ਹੀ ਰਹਿੰਦੀਆਂ ਨੇ
ਨਮ ਅੱਖਾਂ ਨੂੰ ਧੁੰਦਲਾ ਦਿਖਾਈ ਦਿੰਦਾ ਹੈ
ਦੁਸ਼ਮਣ ਵੀ ਦੋਸਤ ਜਾਪਦੇ ਨੇ
ਬਿਗਾਨੇ ਵੀ ਆਪਣੇ ਲਗਦੇ ਨੇ
ਕੋਈ ਵੀ ਤੁਹਾਡੇ ਮੋਢੇ ਤੇ ਹੱਥ ਰਖ ਕੇ
ਤੁਹਾਡੇ ਦਿੱਲ ਵਿਚ ਵੜ ਸਕਦਾ ਹੈ
ਤੁਹਾਡੇ ਜ਼ਿਹਨ ਤੇ ਛਾ ਸਕਦਾ ਹੈ
ਕੁਝ ਇੰਝ ਹੀ ਹੋਇਆ
ਉਸ ਨਮ ਅੱਖਾਂ ਵਾਲੇ ਨਾਲ ਵੀ
ਤੇ ਉਹ ਜਿਊਂਦਾ ਹੀ ਮਰ ਗਿਆ
ਦਰ ਦਰ ਭਟਕ ਰਿਹਾ ਹੈ ਉਹ ਹੁਣ
ਆਪਣੀ ਬੇਕਫ਼ਨ ਲਾਸ਼ ਨੂੰ
ਆਪਣੇ ਹੀ ਮੋਢਿਆਂ ਤੇ ਚੁਕੀਂ
ਮੁਕਤੀ ਦੀ ਤਲਾਸ਼ ਵਿਚ
ਜੋ ਸ਼ਾਇਦ ਉਸ ਨੂੰ ਨਾ ਹੀ ਮਿਲੇ
..................................................- ਜਗਮੋਹਨ ਸਿੰਘ
"
No comments:
Post a Comment