ਨਬੀ ਖ਼ਾਂ ਗ਼ਨੀ ਖ਼ਾਂ
ਵਫ਼ਾ ਦੇ ਰਾਹ ਦੇ ਮੀਲ ਪੱਥਰ
ਸਿਦਕ ਦੇ ਆਖ਼ਰੀ ਪੜਾਅ
ਯਾਰ ਦੀ ਗਲੀ ਦੇ ਪਾਂਧੀ
ਹਕੂਮਤ ਦੇ ਕਹਿਰ ਤੋਂ ਬੇਪ੍ਰਵਾਹ
ਸੀਸ ਤਲੀ ਦੇ ਉੱਪਰ ਰਖਿਆ
ਮਾਹੀ ਨਾਲ ਤਿਨ ਪ੍ਰੀਤ ਅਥਾਹ
ਮਜ਼ਹਬਾਂ ਦੇ ਵਖਰੇਵੇਂ ਭਾਵੇਂ
ਅੱਲ੍ਹਾ ਵਾਲਿਆਂ ਦਿਸਦੇ ਨਾਂਹ
ਇਕੋ ਜਾਤ ਮਨੁੱਖਤਾ ਤਿਨ੍ਹਾਂ
ਕਰਕ ਜਿਨ੍ਹਾਂ ਕਰੇਜੇ ਮਾਂਹ
ਅੱਜ ਉਨ੍ਹਾਂ ਦਾ ਭਲਕ ਉਨ੍ਹਾਂ ਦੀ
ਬੋਇਆ ਜਿਨ੍ਹਾਂ ਬੀਜ ਮੁਹੱਬਤਾਂ.
...................................................................- ਜਗਮੋਹਨ ਸਿੰਘ
ਔਖੇ ਸ਼ਬਦਾਂ ਦੇ ਅਰਥ:
ਮਾਹੀ - ਗੁਰੂ ਗੋਬਿੰਦ ਸਿੰਘ ਜੀ,
ਕਰਕ ਕਰੇਜੇ ਮਾਂਹ - ਦਿਲ ਵਿਚ ਦਰਦ,
No comments:
Post a Comment