Popular posts on all time redership basis

Saturday, 1 December 2012

ਗ਼ਜ਼ਲ - ਜਤਿੰਦਰ ਲਸਾੜਾ

ਹਨੇਰੇ ਮੇਟਦਾ ਜਾਵੀਂ
ਕਿ ਚਾਨਣ ਕੇਰਦਾ ਜਾਵੀਂ ॥

ਕਿ ਜੀਵਨ ਗੁਣਗੁਣਾ ਉੱਠੇ,
ਦਿਲੇ ਨੂੰ ਛੇੜਦਾ ਜਾਵੀਂ ॥

ਮਨੁਖਤਾ ਪਿਆਰ ਅਮਨਾਂ ਦੇ,
ਨ ਬੂਹੇ ਭੇੜਦਾ ਜਾਵੀਂ ॥

ਕਬਰ ਜਿੰਨੀ ਕੁ ਥਾਂ ਤੇਰੀ,
ਨ ਕਿੱਲੇ ਘੇਰਦਾ ਜਾਵੀਂ ॥

ਕਦੇ ਯਾਰਾਂ ਦੀ ਕੁੱਲੀ 'ਤੇ,
ਵੀ ਮੱਥਾ ਟੇਕਦਾ ਜਾਵੀਂ ॥

ਫ਼ਸਲ ਯਾਦਾਂ ਦੀ ਨਾ ਸੁੱਕੇ ,
ਅੱਖੀਆਂ ਗੇੜਦਾ ਜਾਵੀਂ ॥

..............................................ਜਤਿੰਦਰ ਲਸਾੜਾ

No comments:

Post a Comment