Popular posts on all time redership basis

Thursday, 22 November 2012

ਦੂਰੀਆਂ - ਬੇ-ਨੂਰੀਆਂ -ਮਜਬੂਰੀਆਂ (ਗ਼ਜ਼ਲ) - ਇਕਵਿੰਦਰ ਸਿੰਘ


ਦੂਰੀਆਂ - ਬੇ-ਨੂਰੀਆਂ -ਮਜਬੂਰੀਆਂ

ਪਿਆਰ ਵਿਚ ਕਦ ਪੈਂਦੀਆਂ ਨੇ ਪੂਰੀਆਂ

ਹਰ ਕਿਸੇ ਦੇ ਭਾਗ ਵਿਚ ਹੁੰਦੀਆ ਨਹੀਂ ,

ਦੌਲਤਾਂ - ਫਨਕਾਰੀਆਂ - ਮਸ਼ਹੂਰੀਆਂ

ਲੋੜ ਨਾ ਹੋਵੇ ਤਾਂ ਪਾਉਂਦਾ ਕੌਣ ਹੈ

ਚਿੱਠੀਆ- ਸਾਂਝਾਂ -ਮੁਹੱਬਤਾਂ -ਚੂਰੀਆਂ

ਹੁਸਨ ਦੀ ਬਸਤੀ ਦੀਆਂ ਦਰਬਾਨ ਹਨ ,

ਤਿਊੜੀਆਂ - ਲਬਟੁਕਣੀਆਂ - ਘਣਘੂਰੀਆਂ

ਕਰਨੀਆਂ ਪੈ ਜਾਣ ਤਾਂ ਮਿਹਣਾ ਨਹੀਂ ,

ਮਿਹਨਤਾਂ - ਹਮਦਰਦੀਆਂ - ਮਜ਼ਦੂਰੀਆਂ

ਔਖੀਆਂ ਹੀ ਮਿਟਦੀਆਂ ਪੈ ਜਾਣ ਜੇ ,

ਆਦਤਾਂ - ਪਗ-ਡੰਡੀਆਂ - ਦਿਲ-ਦੂਰੀਆਂ
 
ਇਸ਼ਕ 'ਇਕਵਿੰਦਰ' ਹੈ ਕੀ ਜੇ ਲੱਥ ਜਾਣ,

ਮਸਤੀਆਂ - ਮਦਹੋਸ਼ੀਆਂ - ਮਖਮੂਰੀਆਂ

..........................................................................................ਇਕਵਿੰਦਰ ਸਿੰਘ

No comments:

Post a Comment