Popular posts on all time redership basis

Wednesday, 14 November 2012

ਧੀਆਂ ਦਾ ਜੰਮਣਾ - ਪ੍ਰੋ. ਪ੍ਰਕਾਸ਼ ਕੌਰ

ਧੀਆਂ ਦਾ ਜੰਮਣਾ ਵੇ ਰਾਜਾ,
ਢੁੱਕਣਾ ਬਰਾਤ ਦਾ
ਧੀਆਂ ਦੇ ਜੇਡ ਵੇ ਰਾਜਾ,
ਦਾਨ ਨਹੀਂ ਹੋਂਵਦਾ।
ਧੀਆਂ ਦਾ ਜੰਮਣਾ ਵੇ ਰਾਜਾ
ਮੁੱਢ ਹਲੀਮੀ ਦਾ
ਧੀਆਂ ਦੇ ਬਾਝ ਵੇ ਰਾਜਾ
ਨਿਉਣਾ ਨਹੀਂ ਆਂਵਦਾ।
ਧੀਆਂ ਦਾ ਜੰਮਣਾ ਵੇ ਰਾਜਾ,
ਸਬਕ ਸਲੀਕੇ ਦਾ,
ਧੀਆਂ ਦੇ ਬਾਝ ਵੇ ਰਾਜਾ,
ਜਿਉਣਾ ਨਹੀਂ ਆਂਵਦਾ।
ਜੇ ਧੀਆਂ ਧਿਰਾਂ ਵੇ ਰਾਜਾ,
ਨੂੰਹਾਂ ਤਾਂ ਨੀਂਹਾਂ ਨੇ
ਨੀਹਾਂ ਦੇ ਬਾਝ ਵੇ ਰਾਜਾ
ਉਸਰੇ ਹਵੇਲੀ ਨਾ
ਧੀਆਂ ਤੇ ਨੂੰਹਾਂ ਵੇ ਰਾਜਾ,
ਵਿਹੜੇ ਦੀਆਂ ਰੌਣਕਾਂ
ਨਣਦ ਭਰਜਾਈ ਜੇਡੀ,
ਕੋਈ ਸਹੇਲੀ ਨਾ।
ਪੁੱਤ ਨੇ ਵਾਰਸ ਰਾਜਾ
ਤੇਰੇ ਮੁਰੱਬਿਆਂ ਦੇ
ਉੱਚੀਆਂ ਹਵੇਲੀਆਂ ਪਰ
ਨੂੰਹਾਂ-ਧੀਆਂ ਨਾਲ ਸੋਂਹਦੀਆਂ
ਠਰ ਜਾਂਦੀ ਰੂਹ ਵੇ ਰਾਜਾ,
ਧੁਰ ਅੰਦਰ ਤੀਕ ਵੇ
ਭਾਬੀ ਤੇ ਬੀਬੀ ਜਦ,
ਇੱਕ-ਦੂਜੀ ਨੂੰ ਕਹਿੰਦੀਆਂ।

........................................................ਪ੍ਰੋ. ਪਰਕਾਸ਼ ਕੌਰ

No comments:

Post a Comment