ਦੂਰ ਕਿਤੇ ਕੋਈ ਖ਼ੈਰ ਮੇਰੀ ਮੰਗਦਾ
ਇਹ ਭੁਲੇਖ਼ਾ ਵੀ ਜ਼ਰੂਰੀ ਜੀਣ ਲਈ
ਕੋਈ ਕਿਤੇ ਤਾਂ ਹੈ ਜੋ ਮੈਨੂੰ ਸਮਝਦਾ
ਹੱਥ ਸਮੇਂ ਦੇ ਖੋਹ ਉਨ੍ਹਾਂ ਨੂੰ ਲੈ ਗਏ ਨੇ
ਨਾਲ ਜਿਨ੍ਹਾਂ ਦੇ ਸੀ ਭਰਵਾਸਾ ਦਮ ਦਾ
ਵਿਛੜੇ ਸਜਣ ਫੇਰ ਭਲਾ ਕਦ ਮਿਲਦੇ ਨੇ
ਲਗਿਆ ਰਹਿੰਦੈ ਝੋਰਾ ਮਨ ਨੂੰ ਗ਼ਮ ਦਾ
..........................................................- ਜਗਮੋਹਨ ਸਿੰਘ
No comments:
Post a Comment