Popular posts on all time redership basis

Saturday, 25 August 2012

ਕਿਤਾਬਾਂ ਅੰਦਰ ...ਤੇਰਾਯਾਮਾ ਸ਼ੂਜ਼ੀ (ਅਨੁਵਾਦ: ਪਰਮਿੰਦਰ ਸੋਢੀ)


ਕਿਤਾਬਾਂ ਅੰਦਰ ਇੱਕ ਸਾਗਰ ਹੁੰਦਾ ਹੈ
ਜਿਥੇ ਦਿਲ
ਜਦੋਂ ਚਾਹੁਣ ਯਾਤਰਾ ਤੇ ਤੁਰ ਸਕਦੇ ਨੇ ..

ਕਿਤਾਬਾਂ ਅੰਦਰ ਇੱਕ ਚਰਾਗਾਹ ਹੁੰਦੀ ਹੈ
ਜਿਥੇ ਦਿਲ
ਆਪਣੇ ਸਫਰ ਦੇ ਰਾਹਾਂ ਦੀ ਪਛਾਣ ਕਰਦੇ ਹਨ

ਕਿਤਾਬਾਂ ਅੰਦਰ ਇੱਕ ਕਸਬਾ ਹੁੰਦਾ ਹੈ
ਜਿਥੇ ਦਿਲ
ਹਮੇਸਾਂ ਉਤਸੁਕ ਰਹਿੰਦਾ ਹੈ ,ਨਵੀਆਂ ਮੁਲਾਕਾਤਾਂ ਲਈ

ਕਿਤਾਬਾਂ ਤੋਂ ਬਾਹਰ ਜਿੰਦਗੀ ਅਕਸਰ
ਢਹਿ ਜਾਂਦੀ ਹੈ
ਇੱਕ ਧਮਾਕੇ ਨਾਲ ...

ਪਰ ਮੈਂ ਬਾਰ ਬਾਰ
ਉਨ੍ਹਾਂ ਰਾਹਾਂ ਤੇ ਤੁਰਦਾ ਹਾਂ
ਜਿਹੜੇ ਮੈਨੂੰ ਲਈ ਜਾਂਦੇ ਨੇ ਮੇਰੇ ਘਰ
ਕਿਤਾਬਾਂ ਰਾਹੀਂ ਨਵੀਂ ਸ਼ੁਰੁਆਤ ਕਰਨ ਲਈ..

ਕਿਤਾਬਾਂ ਵਿਚ
ਬੇਘਰਿਆਂ ਦੇ
ਘਰ ਹੁੰਦੇ ਹਨ...

(ਕਵੀ:ਤੇਰਾਯਾਮਾ ਸ਼ੂਜ਼ੀ, ਜਪਾਨ ਵਿਚ ਰਹਿ ਰਹੇ, ਪੰਜਾਬੀ ਕਵੀ ਤੇ ਚਿੰਤਕ ਪਰਮਿੰਦਰ ਸੋਢੀ ਦੀ ਕਿਤਾਬ ’ਆਜੋਕੀ ਜਪਾਨੀ ਕਵਿਤਾ' ਵਿਚੋਂ ਧੰਨਵਾਦ ਸਹਿਤ)

No comments:

Post a Comment