Popular posts on all time redership basis

Sunday, 13 May 2012

ਮਰਨਾ ਹੀ ਮਨੁੱਖ ਦੀ ਹੋਣੀ ਹੈ - ਜਗਮੋਹਨ ਸਿੰਘ

ਢਿੱਡ ਪਰਨੇ
ਰੀਂਗ ਰਹੇ ਮਨੁੱਖ
ਉਠ
ਖੜ੍ਹਾ ਹੋ,
ਖੜ੍ਹਾ ਹੋ
ਤੇ ਲੜ
ਲੜ ਕੇ ਮਰ
ਲੜਨ ਤੋਂ
ਨਾ ਘਬਰਾ
ਮਰਨ ਤੋਂ
ਨਾ ਡਰ,
ਲੜਨਾ ਹੀ
ਮਨੁੱਖ ਦਾ ਕਰਮ ਹੈ
ਮਰਨਾ ਹੀ
ਮਨੁੱਖ ਦੀ ਹੋਣੀ ਹੈ.

ਢਿੱਡ ਪਰਨੇ ਪਿਆ ਰਹੇਂਗਾ
ਲਿਤੜਿਆ ਜਾਏਂਗਾ
ਬਾਰ-ਬਾਰ
ਬਹੁਤ ਵਾਰ
ਉਠਣ ਜੋਗਾ ਨਹੀਂ ਰਹੇਂਗਾ
ਮਰੇਂਗਾ ਤਾਂ ਫੇਰ ਵੀ,
ਮਰਨ ਤੋਂ ਪਹਿਲਾਂ ਹੀ
ਮਰ ਜਾਏਗੀ
ਤੇਰੀ ਪਹਿਚਾਣ
ਤੂੰ ਤੂੰ ਨਹੀਂ ਰਹੇਂਗਾ
ਆਪਣੀਆਂ ਹੀ
ਨਜ਼ਰਾਂ ਚੋਂ ਗਿਰੇਂਗਾ
ਗਿਰਦਾ ਹੀ ਜਾਏਂਗਾ
ਕਿਧਰੇ ਨਹੀਂ ਅਟਕੇਂਗਾ
ਮਿੱਟੀ ਘੱਟੇ ’ਚ
ਰੁਲ ਜਾਏਂਗਾ
ਗੰਡਗੰਡੋਏ ਦੀ
ਜੂਨ ਭੋਗੇਂਗਾ
ਤ੍ਰਿਸਕਾਰਿਤ
ਤੁਰ ਜਾਏਂਗਾ

........................................- ਜਗਮੋਹਨ ਸਿੰਘ

No comments:

Post a Comment