Popular posts on all time redership basis

Wednesday, 25 April 2012

ਸਰਵ-ਸ੍ਰੇਸ਼ਠ ਕਰਮ - ਜਗਮੋਹਨ ਸਿੰਘ

ਨਾ ਹਾਰ ਹੈ
ਨਾ ਜਿੱਤ ਹੈ
ਸਿਰਫ਼ ਇਕ ਯੁੱਧ ਹੈ
ਜੋ ਆਦਿ-ਕਾਲ ਤੋਂ
ਨਿਰੰਤਰ ਜਾਰੀ ਹੈ

ਇਕ ਜਾਂਦਾ ਹੈ
ਦੂਜਾ ਆਉਂਦਾ ਹੈ
ਹਥਿਆਰ ਚੁਕਦਾ ਹੈ
ਸਮੇਂ ਦੇ ਵੇਗ
ਸੰਗ ਜੂਝਦਾ ਹੈ
ਤੇ ਬੀਤ ਜਾਂਦਾ ਹੈ
ਲੜੀ ਚਲਦੀ ਰਹਿੰਦੀ ਹੈ
ਯੁੱਧ ਚਲਦਾ ਰਹਿੰਦਾ ਹੈ

ਇਕ ਚੱਕਰਵਿਯੂ ਹੈ
ਮਨੁੱਖ ਦੇ ਇਰਦ-ਗਿਰਦ
ਜਿਸਨੂੰ ਉਹ ਹਰਦਮ
ਭੇਦਣ ਦੀ
ਕੋਸ਼ਿਸ਼ ਕਰਦਾ ਹੈ
ਕਾਮਯਾਬੀ ਨਾਕਾਮਯਾਬੀ ਨਹੀਂ
ਕੋਸ਼ਿਸ਼ ਕਰਨਾ ਹੀ
ਜੀਣਾ ਹੈ
ਜੂਝਣਾ ਮਰਨਾ ਹੀ
ਪ੍ਰਵਾਨ ਥੀਣਾ ਹੈ
ਸਰਵ-ਸ੍ਰੇਸ਼ਠ ਕਰਮ ਹੈ

...............ਜਗਮੋਹਨ ਸਿੰਘ

1 comment:

  1. To sum up, life is like cycle. very well said. Keep up good work. Enjoy reading. Some time language is tough one, but I can make a sense.

    ReplyDelete