Popular posts on all time redership basis

Wednesday, 4 April 2012

ਕਲਾਮ - ਸ਼ਾਹ ਹੁਸੈਨ

ਨੀ ਸਈਓ ਅਸੀਂ ਨੈਣਾਂ ਦੇ ਆਖੇ ਲੱਗੇ
ਜਿਨ੍ਹਾਂ ਪਾਕ ਨਿਗਾਹਾਂ ਹੋਈਆਂ
ਸੇ ਕਹੀ ਨਾ ਜਾਂਦੇ ਠੱਗੇ I ੧ I ਰਹਾਉ I
ਕਾਲੇ ਪਟ ਨਾ ਚੜੈ ਸਫ਼ੇਦੀ,
ਕਾਗੁ ਨਾ ਥੀਂਦੇ ਬੱਗੇ I
ਸ਼ਾਹ ਹੁਸੈਨ ਸ਼ਹਾਦਤ ਪਾਇਨ
ਜੋ ਮਰਨ ਮਿੱਤਰਾਂ ਦੇ ਅੱਗੇ I ੨ I

.....................................- ਸ਼ਾਹ ਹੁਸੈਨ

[ਪਾਕ : ਪਵਿੱਤਰ; ਪੱਟ : ਰੇਸ਼ਮੀ ਕੱਪੜਾ
ਪਾਇਨ : ਪਾਉਣ]

No comments:

Post a Comment