Popular posts on all time redership basis

Tuesday, 3 April 2012

ਇਕ ਸਿਆਸੀ ਕੈਦੀ ਦੋਸਤ ਲਈ - ਮੁਸ਼ਤਾਕ ਸੂਫ਼ੀ

ਜੇ ਤੂੰ ਕੁਝ ਨਾ ਕਰਦਾ
ਤੂੰ ਬੰਦਾ ਈ ਰਹਿੰਦਾ
ਸਾਡੇ ਰੰਗਾ
ਪਰ ਆਪਣੀ ਸੋਚ ਦਾ ਅੰਤ
ਹਮੇਸ਼ ਡਰਾਉਂਦਾ ਤੈਨੂੰ.

ਤੂੰ ਨਾ ਡਰਿਆ
ਕਿ ਦਰਿਆ ਨਹੀਂ ਡਰਦਾ
ਆਪਣੀ ਛੱਲ ਤੋਂ
ਬਾਗ਼ੀ ਵਾਂਗੂ

ਉਹੋ ਗੁੱਠ
ਰੌਸ਼ਨ ਰਹਿੰਦੀ ਏ
ਜਿੱਥੇ ਬਾਗ਼ੀ ਮਚਦਾ ਏ
ਪਰ ਉਹ ਥਾਵਾਂ ਕਿਹੜੀਆਂ
ਜਿਹੜੀਆਂ
ਖਿੰਡਦੇ ਤਾਅ ਨੂੰ ਝੱਲਣ ?

ਖ਼ਤਰੇ ਦੀਆਂ ਢਲਵਾਨਾਂ
ਯਾ ਜੇਲ੍ਹਾਂ
ਜਿਹਨਾਂ ਵਿਚ ਉਹ ਨਿੱਘ ਦੁਆਲੇ
ਦੂਜਾ ਰੰਗ ਵੀ ਤੱਕਦਾ ਏ
ਫਿੱਕਾ ਰੰਗ ਉਡੀਕਾਂ ਦਾ
ਤੇ ਗੂਹੜਾ ਰੰਗ ਉਦਾਸੀ ਦਾ
ਫਿਟਿਆ ਫਿਟਿਆ ਰੰਗ ਜੋਬਨ ਦਾ
ਘਸਮੈਲਾ ਰੰਗ ਰੋਟੀ ਦਾ

ਭਾਵੇਂ ਕਿ ਹੁਣ ਤੂੰ ਜੇਲੀਂ ਏਂ
ਤੇਰੇ ਭਾਣੇ ਜੇਲ ਕਿਹੋ ਜੇਹੀ ਹੋਸੀ
ਬੁੱਢ ਦੇ ਸਾਵੇ ਪਾਣੀ ਵਰਗੀ
ਜਿਹੜਾ ਨਾ ਵੱਗੇ ਨਾ ਸੁੱਕੇ
ਕਿਸੇ ਪਹਾੜੀ ਰਸਤੇ ਵਰਗੀ
ਜੋ ਨਾ ਤੋੜ ਪੁਚਾਵੇ ਨਾ ਈ ਮੁੱਕੇ
ਖ਼ਬਰੇ ਇਹੋ ਜੇਹੀ ਦੁਨੀਆ ਕੋਈ
ਜਿਥੇ ਵੇਲਾ ਨਾ ਹੰਢੇ ਨਾ ਸੱਜਰਾ ਹੋਵੇ

ਤੇਰੀ ਦੁਨੀਆ
ਇਸ ਭੱਠੀ ਦਾ ਬਾਲਣ ਏ
ਜਿਸ ਤੇ ਅਸੀਂ ਚਾੜ੍ਹੀ ਏ
ਭਾਜੀ ਗੀਤਾਂ ਦੀ
ਇਹ ਜਿਹੜੀ ਵੀ ਰੁੱਤੇ ਪੱਕੇ
ਇਸ ਵਿਚ ਹੋਸੀ
ਲੂਣ ਕਸੈਲਾ
ਤੇਰੇ ਪਰਬਤ ਜਿਹੇ
ਸੁਪਨੇ ਦਾ

..............................................- ਮੁਸ਼ਤਾਕ ਸੂਫ਼ੀ

No comments:

Post a Comment