Popular posts on all time redership basis

Sunday, 18 March 2012

ਅਜੀਬ ਸ਼ੈਅ ਹੈ ਫੁੱਲ ਵੀ - ਜਗਮੋਹਨ ਸਿੰਘ

ਅਜੀਬ ਸ਼ੈਅ ਹੈ
ਫੁੱਲ ਵੀ
ਬਾਰ-ਬਾਰ ਖਿੜਦੈ
ਹਰ ਵਾਰ ਟੁਟਦੈ
ਫਿਰ ਖਿੜਦੈ
ਜਿਵੇਂ ਉਹਨੇ ਕੋਈ
ਸਾਨੂੰ ਗਲ ਕਹਿਣੀ ਹੋਵੇ
ਜੋ ਸਾਥੋਂ ਸੁਣਨੀ ਰਹਿ ਗਈ ਹੋਵੇ
ਮੁੱਦਤਾਂ ਗੁਜ਼ਰ ਗਈਆਂ ਨੇ
ਫੁੱਲ ਨੂੰ
ਸਾਡੀ ਤਵਜੋਂ
ਲਈ ਸਹਿਕਦਿਆਂ
ਸਾਡੇ ਫ਼ੁਰਸਤ ਦੇ ਪਲਾਂ
ਲਈ ਤਰਸਦਿਆਂ
ਪਰ ਸਾਨੂੰ ਮਹਾਂ-ਵਿਦਵਾਨਾਂ
ਫਿਲਾਸਫਰਾਂ ਸਾਇੰਸਦਾਨਾ
ਨੂੰ ਵਿਹਲ ਕਿੱਥੇ
ਕੰਮ ਬਹੁਤ ਨੇ
ਜ਼ਿੰਦਗੀ ਛੋਟੀ

............ਜਗਮੋਹਨ ਸਿੰਘ

No comments:

Post a Comment