Popular posts on all time redership basis

Thursday, 8 March 2012

ਜੜ੍ਹ - ਜਗਮੋਹਨ ਸਿੰਘ

ਹੈ ਕਹਿੰਦਾ
ਨਿੱਕਾ ਪੌਦਾ
ਚਾਅ ਨਾਲ
ਉਮਾਹ ਨਾਲ
ਧਰਤੀ ਮਾਂ ਨੂੰ
ਮਾਂ
ਮੈਂ ਉੱਚਾ ਜਾਣਾਂ ਲੋਚਾਂ
ਆਕਾਸ਼ ਛੁਹਣਾਂ ਸੋਚਾਂ

ਮਾਂ ਫੁੱਲੀ ਨਹੀਂ ਸਮਾਉਂਦੀ
ਸੁਣ ਕੇ ਗੱਲ ਪੁੱਤ ਦੀ
ਪਈ ਪਿਆਰ ਨਾਲ ਸਮਝਾਉਂਦੀ :
ਪੁੱਤ ਉੱਚਾ ਜਾਣ ਲਈ
ਵਿਸਥਾਰ ਵਧਾਉਣ ਲਈ
ਹੈ ਡੂੰਘਾ ਜਾਣਾ ਪੈਂਦਾ
ਜੜ੍ਹ ਫੈਲਾਉਣੀ ਪੈਂਦੀ
ਸਾਂਝ ਵਧਾਉਣੀ ਪੈਂਦੀ
ਘਰ ਨਾਲ ਪਰਿਵਾਰ ਨਾਲ

ਜਿੰਨਾਂ ਡੂੰਘਾ ਜਾਏਂਗਾ
ਜੜ੍ਹ ਫੈਲਾਏਂਗਾ
ਸਾਂਝ ਵਧਾਏਂਗਾ
ਓਨਾਂ ਹੀ ਸਮਰੱਥ ਥੀਏਂਗਾ
ਉੱਚਾ ਹੀ ਉੱਚਾ ਜਾਏਂਗਾ,
ਆਕਾਸ਼ ਛੂਹੇਂਗਾ
ਇਕ ਦਿਨ

ਜੜ੍ਹ ਨਾਲੋਂ ਜਦ
ਟੁੱਟ ਜਾਏਂਗਾ
ਮੇਰੇ ਨਾਲੋਂ ਹੁੱਟ ਜਾਏਂਗਾ
ਉੱਚਾ ਨਹੀਂ ਥੀਏਂਗਾ
ਸੁੱਕ ਜਾਏਂਗਾ
ਮਾਂ ਦੁਖਿਆਰੀ ਦੀ
ਝੋਲੀ ਆ ਗਿਰੇਂਗਾ
ਤੜਪਾਏਂਗਾ
ਰੋਣੇ ਉਮਰ ਭਰ ਦੇ
ਮੇਰੇ ਪੱਲੇ ਪਾਏਂਗਾ

........................................................- ਜਗਮੋਹਨ ਸਿੰਘ

No comments:

Post a Comment