Popular posts on all time redership basis

Tuesday, 3 January 2012

ਗ਼ਜ਼ਲ - ਓਂਕਾਰਪ੍ਰੀਤ ਸਿੰਘ

ਆਪਾ ਚੁੱਪ ਕਰਾਈਦਾ
ਤਾਂ ਇਕ ਬੋਲ ਉਗਾਈਦਾ

ਚਿਤ ਲਾ ਕੇ ਚਿਤ ਚਿਤਰੀਦਾ
ਤਾਂ ਸ਼ਾਇਰ ਅਖਵਾਈਦਾ

ਦਰਦ ’ਚ ਦਰਦੀ ਅਜ਼ਾਬ
ਹੋਰ ਨਈਂ ਦਰਦ ਵਧਾਈਦਾ

ਸ਼ਾਮੀਂ ਘਰ ਨਾ ਮੁੜ ਹੋਵੇ
ਏਨੀ ਦੂਰ ਨਈਂ ਜਾਈਦਾ

ਹੱਥ ਏਧਰ ਮੁਖ ਓਧਰ ਨੂੰ
ਇਓਂ ਨਈਂ ਜਾਮ ਫੜਾਈਦਾ

ਪ੍ਰੀਤ ਝਨਾਂ ਨੂੰ ਤਰਨ ਲਈ
ਡੁੱਬਣਾ ਆਉਣਾ ਚਾਹੀਦਾ

.............................. - ਓਂਕਾਰਪ੍ਰੀਤ ਸਿੰਘ

No comments:

Post a Comment