Popular posts on all time redership basis

Sunday, 29 January 2012

ਘਰ - ਜਗਤਾਰ

ਕਮਦਿਲਾਂ ਨੂੰ ਦਿਲ, ਨਪਰਿਆਂ ਪਰ ਦਈਂ
ਯਾ ਖੁਦਾ ਸਭ ਬੇਘਰਾਂ ਨੂੰ ਘਰ ਦਈਂ

ਹਰ ਸੁਹਾਗਣ ਦਾ ਰਹੇ ਜ਼ਿੰਦਾ ਸੁਹਾਗ
ਉਮਰ ਬੀਤੀ ਜਾ ਰਹੀ ਨੂੰ ਵਰ ਦਈਂ

ਤੋਤਲੇ ਬੋਲਾਂ ਦਾ ਰਾਖਾ ਖੁਦ ਬਣੀਂ
ਖੌਫ ਹਰ ਕਾਤਿਲ ਦੇ ਸੀਨੇ ਭਰ ਦਈਂ

ਹਰ ਸਿਪਾਹੀ ਪਰਤ ਆਵੇ ਜੰਗ ਚੌਂ
ਖਾਕ ਚਿਹਰੇ ਫਿਰ ਰੌਸ਼ਨ ਕਰ ਦਈਂ

ਸ਼ਾਰਿਆਂ ਦੇਸ਼ਾਂ ਨੂੰ ਬਖਸ਼ੀਂ ਅਮਨ ਤੂੰ
ਸ਼ਭ ਗੁਲਾਮਾਂ ਨੂੰ ਸਤੁੰਤਰ ਕਰ ਦਈਂ

ਸ਼ਭ ਮਰੀਜ਼ਾਂ ਨੂੰ ਮਿਲੇ ਸਬਰੋ-ਕਰਾਰ
ਮੁੱਦਤਾਂ ਦੇ ਜ਼ਖਮ ਸਾਰੇ ਭਰ ਦਈਂ

ਬੇੜੀਆਂ ਤੇ ਝਾਂਜਰਾਂ ਤੋ ਇਸ ਵਰ੍ਹੇ
ਮੁਕਤ ਕੈਦੀ , ਕਸਬੀਆ ਨੂੰ ਕਰ ਦਈਂ

.........................................................- ਜਗਤਾਰ( ਡਾ.)

No comments:

Post a Comment