Popular posts on all time redership basis

Friday, 27 January 2012

ਆਜ਼ਾਦ - ਜਗਮੋਹਨ ਸਿੰਘ

ਅਕਸਰ ਮਜ਼ਾਕ ਕਰਦਾ ਏ ਮੈਨੂੰ
ਪਿੰਜਰੇ ’ਚ ਬੰਦ ਤੋਤਾ
ਕਿਧਰੋਂ ਆਜ਼ਾਦ ਏਂ
ਤੂੰ ਵੀ
ਜਕੜਿਆ ਹੋਇਆਂ ਏਂ
ਸੰਗਲਾਂ ’ਚ
ਜੰਗਲ ਪਰਤ ਕੇ ਵਿਖਾ

ਨਿਹਾਰਦਾਂ ਮੈਂ
ਸੁੱਤੀ ਪਈ ਪਤਨੀ
ਤੇ ਬੱਚਿਆਂ ਦੇ ਚਿਹਰੇ,
ਨਹੀਂ ਜਾ ਸਕਦਾ
ਛੋਪਲੇ ਜਿਹੇ
ਦਰਵਾਜ਼ਾ ਖੋਲ ਕੇ
ਘਰੋਂ ਬਾਹਰ,
ਨਹੀਂ ਟੁੱਟਦੀਆਂ ਮੈਥੋਂ
ਮੋਹ-ਮਾਇਆ ਦੀਆਂ ਤੰਦਾਂ,
ਮਨ ’ਚ ਹੀ
ਦਫ਼ਨ ਕਰ ਦੇਂਦਾਂ ਮੈਂ
ਸਿਧਾਰਥ ਬਣਨ ਦੀ ਇੱਛਾ.

ਤੋਤੇ ਨੂੰ ਕੀ ਪਤੈ
ਬੰਦੇ ਦੀਆਂ ਮਜਬੂਰੀਆਂ
ਮਨ ਨੂੰ ਸਮਝਾਂਦਾਂ
ਤੇ ਸੌਣ ਦੀ
ਕੋਸ਼ਿਸ਼ ਕਰਦਾਂ. - ਜਗਮੋਹਨ ਸਿੰਘ

No comments:

Post a Comment