Popular posts on all time redership basis

Friday, 6 January 2012

ਅਜੀਬ ਸ਼ੈ ਹੈ ਫੁੱਲ ਵੀ - ਜਗਮੋਹਨ ਸਿੰਘ

ਅਜੀਬ ਸ਼ੈ ਹੈ
ਫੁੱਲ ਵੀ
ਮੁਹੱਬਤ ਕਰਦਾ ਹੈ
ਤੁਹਾਡੇ ਨਾਲ
ਬੇਪਨਾਹ
ਇਹਨੂੰ ਤੋੜੋ
ਪੰਖੜੀ-ਪੰਖੜੀ ਕਰੋ
ਮਸਲੋ, ਸੁੱਟ ਦਿਓ
ਇਹਦਾ ਰੰਗ
ਇਹਦੀ ਸੁਗੰਧ
ਹੈ ਖਹਿੜੇ ਪਈ ਰਹਿੰਦੀ
ਹੱਥੋਂ ਅੱਖੋਂ ਮਨੋਂ
ਸੌਖਿਆਂ ਨਾ ਲਹਿੰਦੀ
ਵਫ਼ਾ ਨਿਭਾਉਂਦੀ ਪੂਰੀ

........................................... - ਜਗਮੋਹਨ ਸਿੰਘ

No comments:

Post a Comment