ਇੰਝ ਕਿਹਾ ਬਾਦਸ਼ਾਹ ਨੇ
ਭਾਈ ਤਾਰੂ ਸਿੰਘ ਨੂੰ :
ਤਰਸ ਆਉਂਦਾ ਹੈ ਮੈਨੂੰ
ਤੇਰੀ ਅੱਖੜ ਜਵਾਨੀ ਤੇ,
ਤੇਰੀ ਅੱਖ ਮਸਤਾਨੀ ਤੇ
ਤੇਰੀਆਂ ਸੁਡੋਲ ਬਾਹਾਂ ਤੇ
ਤੇਰੇ ਮਜ਼ਬੂਤ ਸੀਨੇ ਤੇ,
ਨਹੀਂ ਦੇਵਾਂਗਾ ਮੌਤ ਤੈਨੂੰ
ਜਾਹ ਬਖਸ਼ਦਾਂ ਹਾਂ ਤੇਰੀ ਜਾਨ
ਪਰ ਇਵਜ਼ ’ਚ ਦੇ ਜਾ ਮੈਨੂੰ
ਆਪਣੇ ਸੋਹਣੇ ਲੰਮੜੇ ਵਾਲ.
ਤਾਰੂ ਸਿੰਘ
ਇਕ ਸੌਗਾਤ ਦੇ ਜਾ ਮੈਨੂੰ
ਸੌਗਾਤ ਦੇ ਜਾ ਜਾਣ ਲੱਗਿਆਂ
ਆਪਣੇ ਸੋਹਣੇ ਲੰਮੜੇ ਵਾਲ
ਬਾਦਸ਼ਾਹ ਮਨਜ਼ੂਰ ਹੈ ਮੈਨੂੰ
ਕਿਹਾ ਭਾਈ ਤਾਰੂ ਸਿੰਘ ਨੇ
ਕਰੇਂਗਾ ਤੂੰ ਵੀ ਕੀ ਯਾਦ
ਕਿ ਮੰਗਿਆ ਸੀ ਕਿਸੇ ਨੇ
ਸਿੱਖ ਕੋਲੋਂ ਕਦੇ ਕੁਝ
ਹਾਂ ਦੇ ਜਾਵਾਂਗਾ ਤੈਨੂੰ ਆਪਣੇ
ਸੋਹਣੇ ਲੰਮੜੇ ਵਾਲ
ਪਰ ਸਿਰਫ ਵਾਲ ਨਹੀਂ
ਸਿਰ ਵੀ ਦਿਆਂਗਾ ਨਾਲ
................................................................... - ਰਬਿੰਦਰ ਨਾਥ ਟੈਗੋਰ
(ਅੰਗਰੇਜ਼ੀ ਤੋਂ ਟਰਾਂਸਲੇਸ਼ਨ: ਜਗਮੋਹਨ ਸਿੰਘ)
ਭਾਈ ਤਾਰੂ ਸਿੰਘ ਨੂੰ :
ਤਰਸ ਆਉਂਦਾ ਹੈ ਮੈਨੂੰ
ਤੇਰੀ ਅੱਖੜ ਜਵਾਨੀ ਤੇ,
ਤੇਰੀ ਅੱਖ ਮਸਤਾਨੀ ਤੇ
ਤੇਰੀਆਂ ਸੁਡੋਲ ਬਾਹਾਂ ਤੇ
ਤੇਰੇ ਮਜ਼ਬੂਤ ਸੀਨੇ ਤੇ,
ਨਹੀਂ ਦੇਵਾਂਗਾ ਮੌਤ ਤੈਨੂੰ
ਜਾਹ ਬਖਸ਼ਦਾਂ ਹਾਂ ਤੇਰੀ ਜਾਨ
ਪਰ ਇਵਜ਼ ’ਚ ਦੇ ਜਾ ਮੈਨੂੰ
ਆਪਣੇ ਸੋਹਣੇ ਲੰਮੜੇ ਵਾਲ.
ਤਾਰੂ ਸਿੰਘ
ਇਕ ਸੌਗਾਤ ਦੇ ਜਾ ਮੈਨੂੰ
ਸੌਗਾਤ ਦੇ ਜਾ ਜਾਣ ਲੱਗਿਆਂ
ਆਪਣੇ ਸੋਹਣੇ ਲੰਮੜੇ ਵਾਲ
ਬਾਦਸ਼ਾਹ ਮਨਜ਼ੂਰ ਹੈ ਮੈਨੂੰ
ਕਿਹਾ ਭਾਈ ਤਾਰੂ ਸਿੰਘ ਨੇ
ਕਰੇਂਗਾ ਤੂੰ ਵੀ ਕੀ ਯਾਦ
ਕਿ ਮੰਗਿਆ ਸੀ ਕਿਸੇ ਨੇ
ਸਿੱਖ ਕੋਲੋਂ ਕਦੇ ਕੁਝ
ਹਾਂ ਦੇ ਜਾਵਾਂਗਾ ਤੈਨੂੰ ਆਪਣੇ
ਸੋਹਣੇ ਲੰਮੜੇ ਵਾਲ
ਪਰ ਸਿਰਫ ਵਾਲ ਨਹੀਂ
ਸਿਰ ਵੀ ਦਿਆਂਗਾ ਨਾਲ
................................................................... - ਰਬਿੰਦਰ ਨਾਥ ਟੈਗੋਰ
(ਅੰਗਰੇਜ਼ੀ ਤੋਂ ਟਰਾਂਸਲੇਸ਼ਨ: ਜਗਮੋਹਨ ਸਿੰਘ)
No comments:
Post a Comment