Popular posts on all time redership basis

Tuesday, 27 December 2011

ਮੈਂ ਇਕ ਤੂਫਾਨ ਹਾਂ - ਕੇਨ ਸਾਰੋ ਵੀਵਾ

ਕੇਨ ਸਾਰੋ ਵੀਵਾ (੧੦ ਅਕਤੂਬਰ, ੧੯੪੧ - ੧੦ਨਵੰਬਰ ੧੯੯੫ ) ਨਾਈਜੀਰੀਅਨ ਲੇਖਕ, ਟੈਲੀਵੀਜ਼ਨ ਪ੍ਰੋਡਯੂਸਰ, ਵਾਤਾਵਰਣ ਸੰਬਧੀਂ ਮਸਲਿਆਂ ਨੂੰ ਸ਼ਿਦਤ ਨਾਲ ਮਹਿਸੂਸ ਕਰਨ ਵਾਲਾ ਬੇਬਾਕ ਵਕਤਾ, ਨਾਇਜੀਰੀਆ ਦੀ ਮਿਲਟਰੀ ਟ੍ਰਿਬਯੂਨਲ ਦੁਆਰਾ, ਮੌਤ ਦੇ ਘਾਟ ਉਤਾਰ ਦਿੱਤਾ ਗਿਆ. ਉਸਦੀ ਕਵਿਤਾ " ਮੈਂ ਇਕ ਤੂਫਾਨ ਹਾਂ " ਪ੍ਰੋ. ਹਰਭਜਨ ਸਿੰਘ ਦੁਆਰਾ ਸੰਪਾਦਿਤ ਪੁਸਤਕ " ਉਨ੍ਹਾਂ ਮਿਤਰਾਂ ਦੀ ਯਾਦ ਪਿਆਰੀ " ਵਿਚੋਂ ਧੰਨਵਾਦ ਸਹਿਤ ਲਈ ਗਈ ਹੈ

ਮੈਂ ਇਕ ਤੂਫਾਨ ਹਾਂ - ਕੇਨ ਸਾਰੋ ਵੀਵਾ

ਮੇਰਾ ਰੰਗ ਨਾ ਪਰਖੌ
ਮੇਰੀਆਂ ਅੱਖਾਂ ’ਚ ਨਾ ਝਾਕੋ
ਮੈਂ ਇਕ ਮੌਤ ਨਾਲ ਖਤਮ ਹੋਣ ਵਾਲਾ ਨਹੀਂ ਹਾਂ
ਮੈਂ ਇਕ ਤੂਫਾਨ ਹਾਂ
ਤੁਹਾਡੀਆਂ ਜੇਲ੍ਹਾਂ ਨੂੰ ਹਿਲਾ ਦਿਆਂਗਾ
ਮੈਂ ਨਹੀਂ ਮਰਾਂਗਾ
ਮੇਰੇ ਸਿਰ ਤੇ ਆਕਾਸ਼ ਹੈ
ਮੇਰੇ ਸਾਹਾਂ ’ਚ ਹਨੇਰ੍ਹੀ ਹੈ
ਇਹ ਸੱਚ ਹੈ, ਮੈਂ ਕਾਲਾ ਹਾਂ
ਮੈਂ ਉਨ੍ਹਾਂ ਲੋਕਾਂ ’ਚ ਜਨਮ ਲਿਆ ਹੈ
ਜੋ ਜਨਮ ਲੈਣ ਤੋਂ ਪਹਿਲਾਂ ਹੀ ਮਰ ਜਾਂਦੇ ਹਨ
ਫਿਰ ਵੀ
ਮੈਂ ਤੂਫਾਨ ਹਾਂ
ਮੈਂ ਕਾਲਾ ਹਾਂ
ਮੇਰੀ ਆਵਾਜ਼ ਜੇ ਦਬਾਈ ਗਈ ਤਾਂ
ਤੁਹਾਡਾ ਪੂਰਾ ਇਤਿਹਾਸ ਹੀ ਕਾਲਾ ਹੋ ਜਾਵੇਗਾ

............................................................................ - ਕੇਨ ਸਾਰੋ ਵੀਵਾ

No comments:

Post a Comment