Popular posts on all time redership basis

Thursday, 24 November 2011

ਸੀਹਰਫ਼ੀਆਂ - ਸੁਲਤਾਨ ਬਾਹੂ

ਮੀਮ ਮਜ਼੍ਹਬਾਂ ਵਾਲੇ ਦਰਵਾਜ਼ੇ ਉਚੇ
ਰਾਹ ਰੱਬਾਨੀ ਮੋਰੀ ਹੂ
ਪੰਡਤਾਂ ਤੇ ਮੁਲਵਾਣਿਆਂ ਕੋਲੋਂ
ਛਪ ਛਪ ਲੰਘਦੇ ਚੋਰੀ ਹੂ
ਅੱਡੀਆਂ ਮਾਰਨ ਕਰਨ ਬਖੇੜੇ
ਦਰਦਮੰਦਾਂ ਦੀਆਂ ਘੋੜੀ ਹੂ
ਬਾਹੂ ਚਲ ਉਥਾਈਂ ਵਸੀਏ
ਜਿਥੇ ਦਾਵਾ ਨ ਕਿਸੇ ਹੋਰੀ ਹੂ

{ਮੀਮ : ਉਰਦੂ ਵਰਣਮਾਲਾ ਦਾ ਅੱਖਰ, ਰੱਬਾਨੀ : ਰੱਬ ਵਾਲਾ, ਛਪ ਛਪ : ਛੁਪ ਛੁਪ (ਲੁਕ ਕੇ)
ਉਥਾਈਂ: ਉਥੇ}

No comments:

Post a Comment